ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬ ਵਿੱਚ ਇੱਕ ਮੁਸਲਮਾਨੀਰਿਆਸਤ, ਜਿਸ ਦੀ ਰਾਜਧਾਨੀ ਬਹਾਵਲਪੁਰ ਹੈ. ਇਹ ਲਹੌਰੋਂ ੨੪੪ ਮੀਲ ਦੱਖਣ ਪੱਛਮ ਹੈ. ਇਸ ਦੇ ਰਈਸਾਂ ਦਾ ਨਿਕਾਸ ਸ਼ਿਕਾਰਪੁਰ ਸਿੰਧ ਤੋਂ ਹੈ. ਪ੍ਰਤਾਪੀ ਅੱਬਾਸੀ ਦਾਊਦ ਨੇ ਪੁਰੁਸਾਰਥ ਨਾਲ ਰਾਜ ਕਾਇਮ ਕੀਤਾ. ਜਿਸ ਦੀ ਵੰਸ਼ ਹੋਣ ਕਰਕੇ ਬਹਾਵਲ ਪੁਰੀਏ ਦਾਊਦਪੋਤ੍ਰੇ ਕਹਾਉਂਦੇ ਹਨ. ਦਾਊਦ ਦੇ ਪੋਤ੍ਰੇ ਬਹਾਵਲਖ਼ਾਨ ਨੇ ਬਾਹਵਲਪੁਰ ਨਗਰ ਸਨ ੧੭੪੮ ਵਿੱਚ ਵਸਾਇਆ ਹੈ.#ਬਹਾਵਲਪੁਰ ਕਾ ਰਕਬਾ ੧੫, ੦੦੦ ਵਰਗਮੀਲ ਹੈ. ਜਨ ਸੰਖ੍ਯਾ ੭੮੧, ੧੯੧ ਹੈ. ਸਨ ੧੮੩੩ ਵਿੱਚ ਰਿਆਸਤ ਬਹਾਵਲਪੁਰ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਈ ਹੈ. ਇਸ ਦਾ ਹੁਣ ਨੀਤਿ ਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਰਿਆਸਤ ਦਾ ਨੰਬਰ ਪੰਜਾਬ ਵਿੱਚ ਦੂਜਾ ਹੈ.
[بہاواُلحّق] ਖ਼੍ਵਾਜਹ ਬਹਾਉਲਹ਼ੱਕ਼ ਮੁਲਤਾਨ ਦਾ ਇੱਕ ਪੀਰ, ਜੋ ਸਤਿਗੁਰੂ ਨਾਨਕਦੇਵ ਨਾਲ ਚਰਚਾ ਕਰਕੇ ਗੁਰਮਤ ਦਾ ਪ੍ਰੇਮੀ ਹੋਇਆ
ਕ੍ਰਿ. ਵਿ- ਬੈਠਕੇ. "ਬਹਿ ਸਖੀਆ ਜਸੁ ਗਾਵਹਿ." (ਵਾਰ ਸੋਰ ਮਃ ੪)
ਦੇਖੋ, ਬਹਿਸਤ.
ਦੇਖੋ, ਬਹਸ.
more by several times; (person) with many qualities; versatile; (thing) useful in many, manifold, multifold ways