ਪਰਿਭਾਸ਼ਾ
ਪੰਜਾਬ ਵਿੱਚ ਇੱਕ ਮੁਸਲਮਾਨੀਰਿਆਸਤ, ਜਿਸ ਦੀ ਰਾਜਧਾਨੀ ਬਹਾਵਲਪੁਰ ਹੈ. ਇਹ ਲਹੌਰੋਂ ੨੪੪ ਮੀਲ ਦੱਖਣ ਪੱਛਮ ਹੈ. ਇਸ ਦੇ ਰਈਸਾਂ ਦਾ ਨਿਕਾਸ ਸ਼ਿਕਾਰਪੁਰ ਸਿੰਧ ਤੋਂ ਹੈ. ਪ੍ਰਤਾਪੀ ਅੱਬਾਸੀ ਦਾਊਦ ਨੇ ਪੁਰੁਸਾਰਥ ਨਾਲ ਰਾਜ ਕਾਇਮ ਕੀਤਾ. ਜਿਸ ਦੀ ਵੰਸ਼ ਹੋਣ ਕਰਕੇ ਬਹਾਵਲ ਪੁਰੀਏ ਦਾਊਦਪੋਤ੍ਰੇ ਕਹਾਉਂਦੇ ਹਨ. ਦਾਊਦ ਦੇ ਪੋਤ੍ਰੇ ਬਹਾਵਲਖ਼ਾਨ ਨੇ ਬਾਹਵਲਪੁਰ ਨਗਰ ਸਨ ੧੭੪੮ ਵਿੱਚ ਵਸਾਇਆ ਹੈ.#ਬਹਾਵਲਪੁਰ ਕਾ ਰਕਬਾ ੧੫, ੦੦੦ ਵਰਗਮੀਲ ਹੈ. ਜਨ ਸੰਖ੍ਯਾ ੭੮੧, ੧੯੧ ਹੈ. ਸਨ ੧੮੩੩ ਵਿੱਚ ਰਿਆਸਤ ਬਹਾਵਲਪੁਰ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਈ ਹੈ. ਇਸ ਦਾ ਹੁਣ ਨੀਤਿ ਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਰਿਆਸਤ ਦਾ ਨੰਬਰ ਪੰਜਾਬ ਵਿੱਚ ਦੂਜਾ ਹੈ.
ਸਰੋਤ: ਮਹਾਨਕੋਸ਼