ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਐਸੇ. ਇਸ ਪ੍ਰਕਾਰ. ਇਉਂ। ੨. ਇਸ ਢੰਗ ਨਾਲ. "ਇਨ ਬਿਧਿ ਸਾਗਰੁ ਤਰੀਐ." (ਰਾਮ ਮਃ ੧)


ਵਿ- ਏਤਾਵਨ. ਇਤਨਾ. ਇਸ ਕ਼ਦਰ। ੨. ਦੇਖੋ, ਇਨ੍ਹਾ.


ਦੇਖੋ, ਇਨਾਯਤ.


ਅ਼. [عنان] ਸੰਗ੍ਯਾ- ਵਾਗ. ਲਗਾਮ ਦੀ ਡੋਰ। ੨. ਨੇਤ੍ਰਾਂ ਦਾ ਵਿਸਯ. ਦ੍ਰਿਸ਼੍ਯ ਪਦਾਰਥ। ੩. ਵਿਰੋਧ. ਮੁਖ਼ਾਲਿਫ਼ਤ.


ਅ਼. [اِنعام] ਇਨਆ਼ਮ. ਸੰਗ੍ਯਾ- ਬਖ਼ਸ਼ਿਸ਼. ਪੁਰਸਕਾਰ


ਅ਼. [عنایت] ਸੰਗ੍ਯਾ- ਕ੍ਰਿਪਾ. ਮਿਹਰਬਾਨੀ। ੨. ਪ੍ਰਯਤਨ. ਕੋਸ਼ਿਸ਼.


ਰਾਹੋਂ ਦਾ ਹਾਕਿਮ, ਜਿਸ ਨੂੰ ਬੰਦੇ ਬਹਾਦੁਰ ਨੇ ਜਿੱਤਕੇ ਰਾਹੋਂ ਤੇ ਕਬਜਾ ਕੀਤਾ.