ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تجویِز] ਸੰਗ੍ਯਾ- ਫ਼ੈਸਲਾ. ਨਿਰਣਾ। ੨. ਇੰਤਜਾਮ. ਪ੍ਰਬੰਧ। ੩. ਸੰਮਤਿ. ਰਾਯ. ਇਸਦਾ ਮੂਲ ਜੌਜ਼ (ਗੁਜ਼ਰਨ ਦੇਣਾ) ਹੈ.


ਤ੍ਯਾਗ ਕਰਾਉਣ ਦਾ ਭਾਵ. ਛੁਡਵਾਉਣਾ. "ਗੁਰੁ ਪੂਰੇ ਮਿਲਿ ਪਾਪ ਤਜਾਇਣ." (ਸੂਹੀ ਮਃ ੫)


ਤਜਦਾ. ਤ੍ਯਾਗਦਾ. "ਨ ਤਜਾਤ ਕਬਿਲਾਸ ਕੋ." (ਸਵੈਯੇ ਮਃ ੪. ਕੇ) ਕੈਲਾਸ ਨੂੰ ਨਹੀਂ ਛੱਡਦਾ.


ਦੇਖੋ, ਤਿਜਾਰਤ.