ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਮੁ। ੨. ਅ਼. [عموُ] ਅ਼ਮੂ. ਚਾਚਾ.


ਵਿ- ਅਮੂੜ. ਜੋ ਨਹੀਂ ਮੂਢ (ਮੂਰਖ) ਚਤੁਰ.


ਸੰ. अमृर्त्त्- अमृर्त्ति्. ਵਿ- ਜਿਸ ਦੀ ਮੂਰਤ ਨਹੀਂ. ਆਕਾਰ ਰਹਿ. ਨਿਰਾਕਾਰ। ੨. ਸੰਗ੍ਯਾ- ਆਕਾਸ਼। ੩. ਜੀਵਾਤਮਾ। ੪. ਪਵਨ। ੫. ਦਿਸ਼ਾ। ੬. ਪਾਰਬ੍ਰਹਮ.


ਵਿ- ਜਿਸ ਦਾ ਮੂਲ ਨਹੀਂ. ਬੇਬੁਨਿਆਦ। ੨. ਦੇਖੋ, ਅਮੂਲ੍ਯ.


ਦੇਖੋ, ਅਮੂਢ.


ਸੰ. ਅਮੇਯ. ਵਿ- ਮਿਣਤੀ ਤੋਂ ਬਿਨਾ. ਬੇਹੱਦ. "ਨਾਨਕ ਆਪਿ ਅਮੇਉ ਹੈ." (ਵਾਰ ਬਿਹਾ ਮਃ ੩)#੨. ਜੋ ਕਿਸੇ ਵਿੱਚ ਮੇਉਂਦਾ (ਸਮਾਉਂਦਾ) ਨਹੀਂ.