ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਮੇਜ਼. "ਭੋਜਨ ਮੇਵੇ ਅਮੇਜ ਕਰਾਏ." (ਨਾਪ੍ਰ) ਮੇਵਿਆਂ ਨਾਲ ਮਿਲੇ ਭੋਜਨ.


ਵਿ- ਅਮਿਟ. ਅਟਲ। ੨. ਮੇਟਣ ਰਹਿਤ. ਅਵਿਨਾਸ਼ੀ.


ਸੰ. उद्देष्टन- ਉਦ੍ਵੇਸ੍ਟਨ. ਕ੍ਰਿ- ਉਮੇਠਨਾ. ਮਰੋੜਨਾ. ਘੁਮਾਉਣਾ. "ਸਟਪਟ ਬੈਠਤ ਭੁਜਾ ਅਮੈਠਤ." (ਨਾਪ੍ਰ) ੨. ਆਕੜਨਾ. "ਐਂਠਹਿ ਐਂਠ ਅਮੈਠ ਗਵਾਵੈਂ." (ਚਰਿਤ੍ਰ ੨੬੬)


ਵਿ- ਅਮਿਤ. ਬੇਹੱਦ. "ਆਭਾ ਅਮੇਤ." (ਦੱਤਾਵ)


ਦੇਖੋ, ਅਮੇਉ.


ਜੋ ਮੇਲੀ (ਮਿਲਾਪੀ) ਨਹੀਂ. ੨. ਦੇਖੋ, ਅਮਿਲ.


ਸੰ. ਵਿ- ਜੋ ਮੋਘ (ਨਿਸਫਲ) ਨਾ ਹੋਵੇ. ਖਾਲੀ ਨਾ ਜਾਣ ਵਾਲਾ. ਸਫਲ. "ਅਮੋਘਦਰਸਨ ਬੇਅੰਤ ਅਪਾਰਾ." (ਮਾਝ ਮਃ ੫) ੨. ਅਚੂਕ. ਬੇਖ਼ਤਾ। ੩. ਸੰਗ੍ਯਾ- ਵਿਸਨੁ। ੪. ਸ਼ਿਵ। ੫. ਸਤਿਗੁਰੂ.


ਵਿ- ਜਿਸ ਦਾ ਦਰਸ਼ਨ ਨਿਸਫਲ ਨਾ ਹੋਵੇ. ਦੇਖੋ, ਅਮੋਘ। ੨. ਸੰਗ੍ਯਾ- ਸਤਿਗੁਰੂ ਨਾਨਕ ਦੇਵ.