ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਾਬਿਕਾ.


ਦੇਖੋ, ਸਾਬੂਣ.


ਅ਼. [ثابت] ਸਾਬਤ. ਵਿ- ਪੂਰਾ. ਅਖੰਡ। ੨. ਕ਼ਾਇਮ। ੩. ਮਜ਼ਬੂਤ. ਦ੍ਰਿੜ੍ਹ. ਪੱਕਾ.


ਵਿ- ਜਿਸ ਦੀ ਸ਼ਕਲ ਅਖੰਡ ਹੈ. ਜਿਸ ਨੇ ਸ਼ਰੀਰ ਦਾ ਕੋਈ ਅੰਗ ਛੇਦਨ ਨਹੀਂ ਕੀਤਾ. "ਸਾਬਤ ਸੂਰਿਤ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਪਹਿਨਣਾ ਹੈ.