ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵ੍ਯ- ਨਿਸ਼ਚੇ ਕਰਕੇ. ਯਕ਼ੀਨਨ। ੨. ਸੰਗ੍ਯਾ- ਸਤ੍ਯ. ਸੱਚ। ੩. ਝੂਠ। ੪. ਕਾਰਣ. ਸਬਬ। ੫. ਪਛਤਾਵਾ.


ਛੋਟੀ ਮੇਖ. ਕੀਲ.


ਫ਼ਾ. [کِلک] ਸੰਗ੍ਯਾ- ਥੋਥੀ ਕਾਨੀ. ਕ਼ਲਮ।੨ ਸੰ. ਕੀਲਕ. ਕੀਲਾ. ਮੇਖ. "ਅਬ ਲੌ ਖਰੋ ਕਰੀਰ ਤਰੁ ਕਿਲਕ ਲਗ੍ਯੋ ਪਗ ਜਹ." (ਗੁਪ੍ਰਸੂ) ੩. ਕਿਲਕਾਰੀ ਲਈ ਭੀ ਕਿਲਕ ਸ਼ਬਦ ਵਰਤਿਆ ਜਾਂਦਾ ਹੈ. "ਮਾਰ ਕਿਲਕ ਬਹੁ ਰੂਅ ਉਠਾਈ." (ਭਾਗੁ)


ਸੰਗ੍ਯਾ- ਕਿਲਕਾਰੀ. ਚੀਕ.


ਇੱਕ ਛੰਦ. ਇਸ ਨੂੰ "ਅਸਤਾ" ਅਤੇ "ਤੋਟਕ" ਭੀ ਆਖਦੇ ਹਨ. ਜੈਸੇ ਸ਼ੰਖਨਾਰੀ ਦਾ ਦੁਗਣਾ ਰੂਪ ਭੁਜੰਗਪ੍ਰਯਾਤ ਹੈ, ਤੈਸੇ ਹੀ ਤਿਲਕਾ ਦਾ ਦ੍ਵਿਗੁਣ ਰੂਪ ਕਿਲਕਾ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, , , , .#ਉਦਾਹਰਣ-#ਪਕਰੈਂ ਨਿਤ ਪਾਪ ਪਰਾਤ ਘਨੇ,#ਜਨ ਦੇਖਨ ਕੇ ਤਰ ਸ਼ੁੱਧ ਬਨੇ,#ਜਗ ਛੋਰ ਭਜਾ ਗਤਿ ਧਰ੍‍ਮਨ ਕੀ,#ਸੁ ਜਹਾਂ ਤਂਹਿ ਪਾਪਕ੍ਰਿਯਾ ਪ੍ਰਚੁਰੀ. (ਕਲਕੀ)


ਸੰਗ੍ਯਾ- ਕਿਲ ਕਿਲ ਸ਼ਬਦ ਕਰਕੇ ਚੀਕ ਮਾਰਨੀ.


ਸੰ. ਸੰਗ੍ਯਾ- ਕਿਲ ਕਿਲ ਸ਼ਬਦ. ਆਨੰਦ ਬੋਧਕ ਧੁਨਿ. ਕਿਲਕਾਰੀ। ੨. ਡਿੰਗ- ਦੁਧੀਰਾ. ਮਾਹੀਗੀਰ. ਸੰ. कृकालिका ਕ੍ਰਿਕਾਲਿਕਾ. "ਜ੍ਯੋਂ ਕਿਲਕਿਲਾ ਮਛਰੀਐ ਦੂ ਪਰ." (ਚਰਿਤ੍ਰ ੨੬੬)