ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕਿਲ੍ਵਿਸ. ਸੰਗ੍ਯਾ- ਪਾਪ। ੨. ਗੁਨਾਹ. "ਕਿਲਵਿਖ ਉਤਰਹਿ ਸੁਧ ਹੋਇ." (ਬਿਲਾ ਮਃ ੫) ੩. ਰੋਗ.


ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ.


ਸੰਗ੍ਯਾ- ਕੀਲ. ਕੀਲਕ. ਕੀਲਾ. ਮੇਖ਼। ੨. ਜ਼ਮੀਨ ਦਾ ਇੱਕ ਮਾਪ, ਜੋ ਏਕੜ ਤੁੱਲ ਹੈ.


ਜਲ. ਦੇਖੋ, ਕੀਲਾਲ. "ਕੀਨ ਸਨਾਨ ਕ੍ਰਿਪਾਲੁ ਕਿਲਾਲ." (ਗੁਪ੍ਰਸੂ)


ਕੀਲਾਲ (ਜਲ) ਤੋਂ ਪੈਦਾ ਹੋਇਆ, ਕਮਲ. ਜਲਜ. "ਕਿਲਾਲਜ ਪੁੰਜ, ਦਿਵਾਕਰ ਕੇ ਬਿਨ ਜ੍ਯੋਂ ਅਕੁਲਾਏ." (ਨਾਪ੍ਰ)


ਛੋਟਾ ਕਿੱਲਾ. ਕੀਲੀ.