ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਜੁੜਦਾ. ਮਿਲਦਾ। ੨. ਮੁਕਾਬਲਾ ਖਾਂਦਾ. ਤੁੱਲ ਹੁੰਦਾ.
ਕ੍ਰਿ- ਜੁੜਨਾ. ਲਗਨ ਹੋਣਾ। ੨. ਤਤਪਰ ਹੋਣਾ। ੩. ਅਸਰ ਹੋਣਾ. "ਐਸਾ ਦਾਰੂ ਲਗੈ ਨ ਬੀਰ." (ਮਲਾ ਮਃ ੧) ੪. ਸੰਬੰਧ ਰੱਖਣਾ. ਰਿਸ਼੍ਤਾ ਹੋਣਾ। ੫. ਸੰਭੋਗ (ਮੈਥੁਨ) ਕਰਨਾ. "ਲਗ੍ਯੋ ਆਨ ਤਾਂਕੋ ਰਹ੍ਯੋ ਤਾਂਹਿ" ਗਰਭੰ." (ਗ੍ਯਾਨ)
ਲਗਨ- ਥੀਈ. ਲਗੀ ਹੋਈ ਥੀ (ਸੀ). "ਹਉਮੈ ਮੈਲੁ ਲਗਥਈ." (ਕਲਿ ਮਃ ੪)
ਸੰ. लग्न. ਲਗ੍ਨ. ਸੰਗ੍ਯਾ- ਮੇਸ ਆਦਿ ਰਾਸੀਆਂ ਦਾ ਉਦਯ. "ਲਗਨ ਸਗਨ ਤੇ ਰਹਿਤ ਨਿਰਾਲਮ." (ਚੌਬੀਸਾਵ) "ਲਗਨ ਸਗਨ ਮਾਨੈ ਕੈਸੇ ਮਨ ਮਾਨੀਐ?" (ਭਾਗੁ ਕ) ੪. ਜਾਮਿਨ. ਜਮਾਨਤ ਦੇਣ ਵਾਲਾ। ੩. ਵਿ- ਲੱਗਾ ਹੋਇਆ। ੪. ਸ਼ਰਮਿੰਦਾ. ਲੱਜਿਤ। ੫. ਸੰਗ੍ਯਾ- ਦਿਲ ਦਾ ਲਗਾਉ. ਸ਼ੌਕ, ਜਿਵੇਂ- ਉਸ ਨੂੰ ਵਿਦ੍ਯਾ ਦੀ ਲਗਨ ਹੈ.
ਦੇਖੋ, ਲਗਣਾ. "ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਨਾ." (ਸੁਖਮਨੀ)
ਫ਼ਾ. [لغجیِدن] ਕ੍ਰਿ- ਫਿਸਲਣਾ. ਰਪਟਣਾ. ਤਿਲ੍ਹਕਣਾ। ੨. ਚੁੱਕ ਜਾਣਾ. ਗਲਤੀ ਕਰਨਾ.
process of, wages for preceding, loading charges
to have something loaded; to assist in loading
to load, burden, lade; to encumber