ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਯੋਧਨ. ਸੰਗ੍ਯਾ- ਯੁੱਧ. ਜੰਗ। ੨. ਰਣ ਭੂਮਿ. ਮੈਦਾਨੇ ਜੰਗ। ੩. ਦੇਖੋ, ਅਜੋਧਨ.

ਯੂ. ਪੀ. ਵਿੱਚ ਫੈਜਾਬਾਦ ਜਿਲੇ ਦੀ ਸਰਜੂ (ਸਰਯੂ) ਨਦੀ ਦੇ ਕਿਨਾਰੇ ਕੋਸ਼ਲ ਦੇਸ ਦੀ ਪ੍ਰਧਾਨ ਪੁਰੀ, ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚ ਗਿਣਤੀ ਹੈ. ਰਾਮਚੰਦ੍ਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ, ਅਤੇ ਇਹ ਸੂਰਯਵੰਸ਼ੀ ਰਾਜਿਆਂ ਦੀ ਚਿਰ ਤੀਕ ਰਾਜਧਾਨੀ ਰਹੀ ਹੈ. ਵਾਲਮੀਕਿ ਨੇ ਲਿਖਿਆ ਹੈ ਕਿ ਅਯੋਧ੍ਯਾ ਵੈਵਸ੍ਵਤ ਮਨੁ ਨੇ ਵਸਾਈ ਸੀ. ਅਤੇ ਇਸ ਦੀ ਲੰਬਾਈ ੧੨. ਯੋਜਨ ਅਤੇ ਚੌੜਾਈ ਦੋ ਯੋਜਨ ਦੱਸੀ ਹੈ. ਇਸ ਨਗਰੀ ਵਿੱਚ ਤਿੰਨ ਗੁਰੁਦਵਾਰੇ ਹਨ.#(ੳ) ਸ਼੍ਰੀ ਗੁਰੂ ਨਾਨਕ ਦੇਵ ਦਾ, ਜੋ ਹੁਣ ਪ੍ਰਸਿੱਧ ਨਹੀਂ.#(ਅ) ਸਰਯੂ ਦੇ ਕਿਨਾਰੇ ਰਾਜਾ ਦਸ਼ਰਥ ਦੀ ਸਮਾਧਿ ਪਾਸ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ.#(ੲ) ਵਸਿਸ੍ਠ ਕੁੰਡ ਪਾਸ ਦਸਵੇਂ ਗੁਰੂ ਸਾਹਿਬ ਦਾ. ਕਲਗੀਧਰ ਪਟਨੇ ਤੋਂ ਪੰਜਾਬ ਨੂੰ ਆਉਂਦੇ ਇੱਥੇ ਵਿਰਾਜੇ ਹਨ.

ਵਿ- ਜਨਮ ਰਹਿਤ. ਜੋ ਯੋਨਿ ਵਿੱਚ ਨਹੀਂ ਆਉਂਦਾ। ੨. ਸੰਗ੍ਯਾ- ਕਰਤਾਰ. ਬ੍ਰਹਮ.

ਸੰ. ਸਰਵ- ਇਹ. ਯਹ.

ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ. ਅਤੇ, ਔਰ. ਦੇਖੋ, ਅਰੁ। ੨. ਸੰ. अर. ਸੰਗ੍ਯਾ- ਪਹੀਏ ਦਾ ਗਜ਼। ੩. ਕੂਣਾ. ਨੁੱਕਰ। ੪. ਸਿਵਾਲ. ਕਾਈ। ੫. ਸ਼ਸਤ੍ਰਨਾਮ ਮਾਲਾ ਵਿੱਚ ਅਜਾਣ ਲਿਖਾਰੀਆਂ ਨੇ "ਅਜ" ਦੀ ਥਾ 'ਅਰ' ਸ਼ਬਦ ਲਿਖਿਆ ਹੈ. ਯਥਾ- "ਅਰ ਅਨੁਜਨਿਨੀ." (ਅੰਕ ੯੪੧) ਇਸ ਥਾਂ "ਅਜ ਅਨੁਜਨਿਨੀ."- ਚਾਹੀਏ। ੬. ਅੜ. ਜਿੱਦ। ੭. ਰੋਕ. ਵਿਘਨ. "ਕਿਹ ਸਿਖ ਕੋ ਕਾਰਜ ਅਰ ਜਾਇ." (ਗੁਪ੍ਰਸੂ)

ਅ਼. [عرش] ਅ਼ਰਸ਼. ਸੰਗ੍ਯਾ- ਰਾਜਸਿੰਘਾਸਨ। ੨. ਖ਼ੁਦਾ ਦਾ ਤਖ਼ਤ। ੩. ਸੁਰਗ. ਦੇਵਲੋਕ. "ਖ਼ੁਦਾਵੰਦ ਬਖ਼ਸ਼ੰਦ ਓ ਐ਼ਸ਼ ਅ਼ਰਸ਼." (ਜਫਰ) ੪. ਆਕਾਸ਼। ੫. ਛੱਤ। ੬. ਸੰ. अरस. ਵਿ- ਨਿਰਸ. ਰਸ ਰਹਿਤ। ੭. अर्शस्. ਅਰ੍‍ਸ਼. ਸੰਗ੍ਯਾ- ਬਵਾਸੀਰ ਰੋਗ.

ਦੇਖੋ, ਕੁਰਸ.