ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਿਤ੍ਰਿਕਰਮ. ਪਿਤਰਾਂ ਨਿਮਿੱਤ ਸ਼ੁ੍ਰਾੱਧ ਆਦਿ ਕਰਮ. "ਪਿਤਰਕਰਮ ਕਰ ਭਰਮ ਭੁਲਾਯਾ" (ਭਾਗੁ)


ਦੇਖੋ, ਪਿਤ੍ਰਿਤੀਰਥ.


ਸੰਗ੍ਯਾ- ਪ੍ਰਿਤ੍ਰਿਪਕ੍ਸ਼੍‍. ਅੱਸੂ ਦਾ ਹਨੇਰਾ ਪੱਖ. ਹਿੰਦੂਮਤ ਦੇ ਧਰਮਗ੍ਰੰਥਾਂ ਅਨੁਸਾਰ ਇਹ ਪਕ੍ਸ਼੍‍ ਪਿਤਰਾਂ ਨੂੰ ਬਹੁਤ ਪਿਆਰਾ ਹੈ, ਅਤੇ ਪਿੰਡ ਆਦਿ ਵਸ੍ਤ ਗ੍ਰਹਣ ਕਰਨ ਲਈ ਪਿਤ੍ਰਿਲੋਕ ਤੋਂ ਸਾਰੇ ਪਿਤਰ ਇਸ ਲੋਕ ਵਿੱਚ ਆਜਾਂਦੇ ਹਨ. "ਪਿਤਰਨ ਪੱਛ ਪਹੂਚਾ ਆਈ." (ਚਰਿਤ੍ਰ ੪੦) ੨. ਪਿਤਾ ਦਾ ਕੁਲ. ਪਿਤਾ ਦੀ ਵੰਸ਼ ਦੇ ਸੰਬੰਧੀ.


ਸੰਗ੍ਯਾ- ਪਿਤ੍ਰਿਰਾਜ. ਧਰਮਰਾਜ.


ਸੰਗ੍ਯਾ- ਪ੍ਰਿਤ੍ਰਲੋਕ. ਪਿਤਰਾਂ ਦੇ ਰਹਿਣ ਦਾ ਲੋਕ. ਹਿੰਦੂਮਤ ਦੇ ਗ੍ਰੰਥਾਂ ਵਿੱਚ ਚੰਦ੍ਰਮਾ ਤੋਂ ਉੱਪਰ ਪਿਤ੍ਰਿਲੋਕ ਲਿਖਿਆ ਹੈ.


ਸੰ. ਪਿਤ੍ਰਿ. पितृ. ਦੇਖੋ, ਪਿਤਰ ੨। ੨. ਪਿਤਰਾਂ ਨੂੰ. ਪਿਤਰੀਂ. "ਘਰ ਮੁਹਿ ਪਿਤਰੀ ਦੇਇ." (ਵਾਰ ਆਸਾ)