ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍‍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ.


ਸੰ. अर्थशास्त्र. ਸੰਗ੍ਯਾ- ਉਹ ਸ਼ਾਸਤ੍ਰ, ਜਿਸ ਤੋਂ ਅਰ੍‍ਥ (ਧਨ) ਕਮਾਉਣ ਦੀ ਵਿਦ੍ਯਾ ਪ੍ਰਾਪਤ ਹੋਵੇ, ਹੁਨਰ ਅਤੇ ਵਪਾਰ ਦਾ ਪ੍ਰਚਾਰਕ ਸ਼ਾਸਤ੍ਰ। ੨. ਚਾਣਿਕ੍ਯ ਦਾ ਲਿਖਿਅ ਨੀਤਿ ਸ਼ਾਸਤ੍ਰ, ਦੇਖੋ, ਸੈਨਾ ਪਤਿ ਅਤੇ ਚਾਣਿਕ੍ਯ.


ਦੇਖੋ, ਕੁੰਭੀ ੬.


ਦੇਖੋ, ਚਿਤ੍ਰ ਅਲੰਕਾਰ ਦਾ ਰੂਪ (B)


ਸੰ. ਅਰ੍‍ਥਨਾ. ਕ੍ਰਿ- ਮੰਗਣਾ. ਯਾਚਨਾ. "ਅਸਨ ਹੀਨ ਬਸਨੰ ਨਗਨ ਕਰਤ ਅਰਥਨਾ ਜੌਨ." (ਨਾਪ੍ਰ)