ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕੱਚਾ ਪਿੱਲਾ. ਝੂਠਾ ਅਤੇ ਸ਼੍ਰਧਾ ਰਹਿਤ. "ਬਿਨਸਿ ਜਾਇ ਕੂੜਾ ਕਚ- ਪਾਚਾ." (ਗਉ ਮਃ ੪) ੨. ਸੰਗ੍ਯਾ- ਝੂਠ ਅਤੇ ਅਸ਼੍ਹ੍ਹੱਧਾ. "ਕਚਪਿਚ ਬੋਲਦੇ ਸੇ ਕੂੜਿਆਰ" (ਵਾਰ ਗਉ ੧. ਮਃ ੪)


ਸੰਗ੍ਯਾ- ਖ਼ਰਬੂਜ਼ਾ ਮਤੀਰਾ ਆਦਿਕ ਫਲ, ਜੋ ਅਜੇ ਪੱਕਾ ਨਹੀਂ.


ਅਨੁ. ਕਚਰ ਕਚਰ ਕਰਨਾ. ਦੰਤਕਥਾ. ਬਕਬਾਦ. "ਭਰਮਿ ਭੂਲੇ ਨਰ ਕਰਤ ਕਚਰਾਇਣ." (ਭੈਰ ਮਃ ੫) ੨. ਕੱਚਾਪਨ. ਉਹ ਬਾਤ, ਜੋ ਯੁਕ੍ਤਿ (ਦਲੀਲ) ਅਗੇ ਨ ਠਹਿਰ ਸਕੇ.


ਸੰਗ੍ਯਾ- ਕੱਚੇ ਚਿੱਭੜ ਅਥਵਾ ਟਿੰਡੀ ਦੀ ਸੁੱਕੀ ਹੋਈ ਫਾੜੀ.