ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

religion, faith, theological system, belief, creed; duty, devotion; right, righteousness, justice; moral or ethical code or standard, morality, ethics; spiritualism; honesty, integrity
holy place, religious centre; temple
religious instruction, sermon
ਸੰਗ੍ਯਾ- ਧਰਮਵਿਦ੍ਯਾ। ੨. ਧਰਮਸ਼ਕ੍ਤਿ. "ਧਰਮਕਲਾ ਹਰਿ ਬੰਧਿ ਬਹਾਲੀ." (ਆਸਾ ਮਃ ੫)
ਸੰਗ੍ਯਾ- ਗੁਰਦ੍ਵਾਰਾ। ੨. ਸਾਧੁਸੰਗ। ੩. ਫ਼ਰਜ ਦਾ ਦਰਜਾ, ਜਿਸ ਵਿੱਚ ਧਰਮਜੀਵਨ ਉੱਚਾ ਹੁੰਦਾ ਹੈ ਅਤੇ ਸੁਕਰਮਾਂ ਦੇ ਅਭ੍ਯਾਸ ਦ੍ਵਾਰਾ ਕੁਕਰਮਾਂ ਦਾ ਪੂਰਾ ਤ੍ਯਾਗ ਕੀਤਾ ਜਾਂਦਾ ਹੈ. "ਧਰਮਖੰਡ ਕਾ ਏਹੋ ਧਰਮੁ." (ਜਪੁ)
ਸੰ. धर्मज्ञ. ਵਿ- ਧਰਮ ਜਾਣਨ ਵਾਲਾ. ਧਰਮਗ੍ਯਾਤਾ. "ਆਦਿ ਯੁਦਿਸ੍ਠਿਰ ਧਰਮਗ ਭਾਰੇ." (ਗੁਪ੍ਰਸੂ)
ਸੰਗ੍ਯਾ- ਧਰਮ ਦੇ ਨਿਯਮ ਦੱਸਣ ਵਾਲਾ ਗ੍ਰੰਥ। ੨. ਉਹ ਗ੍ਰੰਥ, ਜਿਸਦੇ ਆਧਾਰ ਮਤ (ਮਜਹਬ) ਹੈ. ਧਰਮਸ਼ਾਸਤ੍ਰ.
ਸੰਗ੍ਯਾ- ਧਰਮ ਦੇ ਨਿਸ਼ਾਨ. ਧਰਮਗ੍ਰੰਥ ਅਨੁਸਾਰ ਧਾਰਨ ਕੀਤੇ ਹੋਏ ਚਿੰਨ੍ਹ. ਜੈਸੇ ਖ਼ਾਲਸੇ ਦੇ ਕੇਸ਼ ਕ੍ਰਿਪਾਣ ਕੱਛ.