ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਇਸਤ੍ਰੀ ਦੇ ਰਕਤ ਵਿੱਚ ਉਹ ਸੂਖਮ ਅਣੁਕੀਟ, ਜਿਨ੍ਹਾਂ ਤੋਂ ਮਨੁਖ ਦੇ ਵੀਰਯ ਨਾਲ ਮਿਲਕੇ ਸੰਤਾਨ ਦੀ ਉਤਪੱਤੀ ਹੁੰਦੀ ਹੈ. Ovum ਦੇਖੋ, ਗਰਭ. "ਰਕਤ ਕਿਰਮ ਮਹਿ ਨਹੀ ਸੰਘਾਰਿਆ." (ਮਾਰੂ ਸੋਲਹੇ ਮਃ ੫) ਜੇ ਇਹ ਕੀੜੇ ਕਿਸੇ ਦੋਸ ਨਾਲ ਮੁਰਦਾ ਹੋਜਾਣ, ਤਾਂ ਸੰਤਾਨ ਨਹੀਂ ਹੁੰਦੀ. ਇਹ ਅਕਾਲ ਦੀ ਕ੍ਰਿਪਾ ਹੈ ਕਿ ਤੈਨੂੰ ਸੰਘਾਰ ਨਹੀਂ ਕੀਤਾ, ਸਗੋਂ ਅਣੁਕੀਟ ਤੋਂ ਸੁੰਦਰ ਦੇਹ ਬਣਾ ਦਿੱਤੀ ਹੈ.
ਲਹੂ ਪੀਣ ਨਾਲ ਹੋਗਏ ਹਨ ਜਿਸ ਦੇ ਲਾਲ ਦੰਦ, ਕਾਲੀ ਦੇਵੀ. "ਤੁਹੀ ਆਪ ਕੋ ਰਕਤਦੰਤਾ ਕਹੈ ਹੈਂ." (ਚੰਡੀ ੧)
ਰਕ੍ਤ (ਲਹੂ) ਪੀਣ ਵਾਲਾ, ਰਾਖਸ। ੨. ਕਟੂਆ. ਖਟਮਲ. ਮਾਙਣੂ। ੩. ਚਿੱਚੜ.
ਅ਼. [رکس] ਸਿੱਟਣਾ. ਪਛਾੜਨਾ. ਉਲਟਾ ਦੇਣਾ। ੨. ਅ਼. [رقص] ਰਕ਼ਸ ਨ੍ਰਿਤ੍ਯ. ਨਾਚ.
ਉਲਟਾ ਸਿੱਟਿਆ. ਪਛਾੜਿਆ. ਦੇਖੋ, ਰਕਸ ੧. "ਨਰਕਾਸੁਰ ਜਾਹਿ ਕਰ੍ਯੋ ਰਕਸੀ." (ਕ੍ਰਿਸਨਾਵ)
code or practice of traditional theological rules and rites, especially for the Sikhs
one who strictly observes ਰਹਿਤ ਮਰਯਾਦਾ , feminine ਰਹਿਤਣ