ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [افتراق] ਇਫ਼ਤਰਾਕ਼. ਸੰਗ੍ਯਾ- ਜੁਦਾਈ. ਵਿਛੋੜਾ. ਹਿਜਰ. ਇਸ ਦਾ ਮੂਲ ਫ਼ਰਕ਼ ਹੈ.


ਅ਼. [افراط] ਅਧਿਕਤਾ. ਜ਼੍ਯਾਦਤੀ.


ਅ਼. [عفریِت] ਸੰਗ੍ਯਾ- ਜਿੰਨ. ਦੇਉ। ੨. ਵਿ- ਬਲਵਾਨ. ਸ਼ਕਤਿਮਾਨ.


ਅ਼. [اِفلاس] ਸੰਗ੍ਯਾ- ਦਰਿਦ੍ਰਤਾ. ਮੁਫ਼ਲਿਸੀ. ਨਿਰਧਨਤਾ.


ਅ਼. [افقاہ] ਦੇਖੋ, ਅਫਾਕਾ.


ਕ੍ਰਿ. ਵਿ- ਹੁਣ. ਇਸ ਸਮੇਂ. ਅਬ. "ਇਬ ਕੇ ਰਾਹੇ ਜੰਮਨਿ ਨਾਹੀ." (ਵਡ ਮਃ ੧. ਅਲਾਹਣੀਆਂ) ਹੁਣ ਦੇ ਬੀਜੇ ਖੇਤ ਜੰਮਦੇ (ਉਗਦੇ) ਨਹੀਂ.


ਦੇਖੋ, ਅਬ ਤਬ. "ਇਬ ਤਬ ਫਿਰਿ ਪਛਤਾਈ." (ਓਅੰਕਾਰ)


ਅ਼. [ابتدا] ਇਬਤਿਦਾ. ਸੰਗ੍ਯਾ- ਆਰੰਭ. ਮੁੱਢ. ਆਦਿ। ੨. ਉਤਪੱਤਿ.


ਅ਼. [اِبن] ਬੇਟਾ. ਪੁਤ੍ਰ.