ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਪ. ਸਿਮਰਨ ਕਰ. ਦੇਖੋ, ਭਜਨ ੩. "ਕਹੁ ਨਾਨਕ ਹਰਿ ਭਜੁ ਮਨਾ!" (ਸ. ਮਃ ੯) ੨. ਅੰਗੀਕਾਰ ਕਰ. ਦੇਖੋ, ਭਜਨ ੬. "ਭਜੁ ਚਕ੍ਰਧਰ ਸਰਣੰ." (ਗੂਜ ਜੈਦੇਵ) ੩. ਸੇਵਨ ਕਰ, ਦੇਖੋ, ਭਜਨ ੨. "ਭਜੁ ਸਾਧਸੰਗਤਿ ਸਦਾ ਨਾਨਕ." (ਆਸਾ ਛੰਤ ਮਃ ੫)


ਭਜਨ ਕਰੈ। ੨. ਭਜਨ ਕਰਦਾ ਹੈ। ੩. ਟੁੱਟੇ. ਭੱਜ ਜਾਵੇ. ਭਗ੍ਨ ਹੋਵੇ. "ਸਭੋ ਭਜੈ ਆਸਰਾ." (ਸ੍ਰੀ ਅਃ ਮਃ ੫) "ਤਾ ਭਜੈ, ਤਾ ਠੀਕਰੁ ਹੋਵੈ." (ਮਃ ੧. ਵਾਰ ਮਾਝ)


ਵਿ- ਵੰਡਣ ਯੋਗ੍ਯ. ੨. ਸੇਵਾ ਕਰਨ ਯੋਗ੍ਯ. ਸੇਵਨੀਯ.


ਸੇਵਨ ਕਰੰਤੇ. ਉਪਾਸਦੇ. "ਜੋ ਨ ਭਜੰਤੇ ਨਾਰਾਇਣਾ." (ਭੈਰ ਨਾਮਦੇਵ)


ਸੰਗ੍ਯਾ- ਭਟ (ਸਿਪਾਹੀ) ਨੂੰ ਮਾਰਨ ਵਾਲੀ, ਬਰਛੀ, (ਸਨਾਮਾ) ੨. ਤੀਰ. (ਸਨਾਮਾ)


change, small coins or notes of lower denomination


permutation-combination, improvisation


to get something broken or cracked; to get (coin or bank note) changed into smaller ones


ਸੰ. ਸੰਗ੍ਯਾ- ਉਸਤਤਿ ਪੜ੍ਹਨ ਵਾਲਾ ਕਵਿ. ਰਾਜਦਰਬਾਰ ਵਿੱਚ ਰਾਜਾ ਅਤੇ ਯੋਧਿਆਂ ਦਾ ਯਸ਼ ਕਹਿਣ ਵਾਲਾ। ੨. ਵੇਦਗ੍ਯਾਤਾ ਪੰਡਿਤ। ੩. ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਨ੍ਹਾਂ ਦੀ ਬਾਣੀ ਜੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ. ਸੂਰਯਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ,¹ ਯਥਾ-#ਇਕ ਇਕ ਵੇਦ ਚੁਤਰਵਪੁ ਧਾਰੇ#ਪ੍ਰਗਟ ਨਾਮ ਤਿਨ ਕਹੋਂ ਅਸੰਸ,#ਪੂਰਵ ਸਾਮਵੇਦ ਕੇ ਇਹ ਭੇ-#ਮਥੁਰਾ ਜਾਲਪ ਬਲ ਹਰਿਬੰਸ,#ਪੁਨਿ ਰਿਗਵੇਦ ਕਲ੍ਯ ਜਲ ਨਲ ਤ੍ਰੈ.#ਕਲਸਹਾਰ ਚੌਥੇ ਗਿਨਿ ਅੰਸ,#ਭਏ ਯਜੁਰ ਕੇ ਟਲ੍ਯ ਸਲ੍ਯ ਪੁਨਿ#ਬਹੁਰ ਅਥਰਵਣ ਦਾਸਰੁ ਕੀਰਤਿ#ਗਨਿ ਗਯੰਦ ਸਦਰੰਗ ਸੁਚਾਰ,#ਕਮਲਾਸਨ ਕੋ ਭਿੱਖਾ ਨਾਮ ਸੁ#ਇਹ ਸਭ ਤੇ ਭਾ ਅਧਿਕ ਉਦਾਰ."#(ਗੁਪ੍ਰਸੂ ਰਾਸਿ ੩. ਅਃ ੪੮)#੪. ਇੱਕ ਜਾਤਿ, ਜਿਸ ਨੂੰ ਬ੍ਰਾਹਮਣੀ ਦੇ ਉਦਰ ਤੋਂ ਛਤ੍ਰੀ ਦੇ ਵੀਰਯ ਦ੍ਵਾਰਾ ਉਪਜਿਆ ਮੰਨਿਆ ਹੈ. ਕਈਆਂ ਨੇ ਵੈਸ਼੍ਯ ਜਾਤਿ ਦੀ ਇਸਤ੍ਰੀ ਤੋਂ ਸ਼ੂਦ੍ਰ ਦੀ ਸੰਤਾਨ ਭੱਟ ਕਹੀ ਹੈ।² ੪. ਦੇਖੋ, ਭੱਟਾਚਾਰਯ.