ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪੀਲਾ. ਜ਼ਰਦ। ੨. ਸੰਗ੍ਯਾ- ਪਤਿ. ਪ੍ਰਿਯ ੩. ਪੀੜਾ. ਦਰਦ.


ਪੀੜਾ ਕਰਤ. ਪੀੜ ਦਿੰਦਾ. "ਖਟਕਤ ਹਿਯ ਕੇ ਮਾਂਝ ਸਦਾ ਪਿਯਰਾਤ ਹੈ." (ਚਰਿਤ੍ਰ ੨੪੯)


ਪੀਲੀ ਹੋ ਗਈ. "ਪ੍ਰਾਚੀ ਪਿਯਰਾਨੀ ਚਾਰੁ ਚਟਿਕਾ ਚੁਹਾਨੀ." (ਨਾਪ੍ਰ) ੨. ਪੀੜ ਸਹਿਤ ਹੋਈ. ਦੁਖਣ ਲੱਗੀ.


ਪ੍ਰਿਯ. ਪਿਆਰਾ। ੨. ਪਤਿ. ਭਰਤਾ.


ਫ਼ਾ. [پِیاز] ਸੰਗ੍ਯਾ- ਗਠਾ. ਗੰਢਾ. ਖ਼ਾ. ਰੁੱਪਾ.


ਪਿਤਾ. ਪਿਉ. "ਪਿਯੂ ਦਾਦੇ ਜੇਵਿਹਾ." (ਵਾਰ ਰਾਮ ੩)


ਦੇਖੋ, ਪਿਊਖ.


ਵਿ- ਪ੍ਰਿਯ. ਪਿਆਰਾ. "ਸੀਗਾਰੁ ਕਰੇ ਪਿਰ ਖਸਮੁ ਨ ਭਾਵੈ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਪਤਿ. ਭਰਤਾ. "ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ?" (ਮਾਰੂ ਸੋਲਹੇ ਮਃ ੧) ੩. ਪਿੜ. ਅਖਾੜਾ. "ਮੱਲਹਿ ਕੀ ਪਿਰ ਸੋਭ ਧਰੇ." (ਕ੍ਰਿਸਨਾਵ)


ਸੰਗ੍ਯਾ- ਪ੍ਰਿਯਤਾ. ਪ੍ਰੀਤਿ "ਕਰਿ ਸਾਂਈ ਸਿਉ ਪਿਰਹੜੀ." (ਸ. ਫਰੀਦ) "ਸੇਈ ਧੰਨੁ, ਜਿਨਾ ਪਿਰਹੜੀ ਸਚ ਸਿਉ." (ਵਾਰ ਜੈਤ)


ਵਿ- ਪ੍ਰਿਯ- ਅਰ੍‍ਘ੍ਯ. ਪੂਜਣ ਯੋਗ੍ਯ ਪਿਆਰਾ. "ਭਜਿ ਰਾਮ ਨਾਮ ਅਤਿ ਪਿਰਘਾ." (ਸੂਹੀ ਮਃ ੪)