ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਰਧੰਗੀ (ਅਰਧਾਂਗਿਨੀ). ਧਰਮ ਪਤਨੀ. ਜੋ ਸ਼ਰੀਰ ਦਾ ਅੱਧਾ ਅੰਗ ਹੈ. "ਅਰਧ ਸਰੀਰੀ ਨਾਰਿ ਨ ਛੋਡੈ." (ਆਸਾ ਕਬੀਰ) "ਲੋਕ ਵੇਦ ਗੁਣ ਗ੍ਯਾਨ ਵਿੱਚ ਅਰਧ ਸਰੀਰੀ ਮੋਖ ਦੁਆਰੀ." (ਭਾਗੁ)


ਸੰ. ਅਰਧਾਵਭੇਦਕ. [شقیِقا] ਸ਼ਕ਼ੀਕ਼ਾ. Hemicrania. ਰੁੱਖੀਆਂ ਚੀਜਾਂ ਖਾਣ, ਭੋਜਨ ਦੇ ਪਚਣ ਤੋਂ ਪਹਿਲਾਂ ਅਹਾਰ ਕਰਨ, ਬਹੁਤੀ ਬਰਫ ਅਤੇ ਸ਼ਰਾਬ ਪੀਣ, ਅਤੀ ਮੈਥੁਨ ਕਰਨ, ਸਿਰ ਉਪਰ ਬਹੁਤਾ ਬੋਝ ਉਠਾਉਣ, ਬਹੁਤੇ ਹ਼ੈਜ ਆਉਣ ਆਦਿ ਕਾਰਣਾਂ ਤੋਂ ਅੱਧੇ ਸਿੱਰ ਵਿੱਚ ਪੀੜ ਹੁੰਦੀ ਹੈ, ਜੋ ਸੂਲ ਵਾਂਙ ਚੁਭਦੀ ਅਤੇ ਸਿਰ ਨੂੰ ਚਕਰਾਦਿੰਦੀ ਹੈ. ਦਿਲ ਧੜਕਨ ਲਗਦਾ ਹੈ, ਅੱਖਾਂ ਦੀ ਜੋਤ ਮੱਧਮ ਹੋ ਜਾਂਦੀ ਅਤੇ ਭਾਰੀ ਮਲੂਮ ਹੁੰਦੀਆਂ ਹਨ.#ਇਸ ਰੋਗ ਦੇ ਇਲਾਜ ਇਹ ਹਨ:-#(੧) ਅਫੀਮ ਅਤੇ ਕਿੱਕਰ ਦੀ ਗੂੰਦ ਜਲ ਵਿੱਚ ਘਸਾਕੇ ਪੁੜਪੁੜੀਆਂ ਅਤੇ ਦਰਦ ਵਾਲੇ ਪਾਸੇ ਤੇ ਲੇਪ ਕਰਨਾ.#(੨) ਘਿਉ ਵਿੱਚ ਰੱਤੀ ਕੇਸਰ ਸਾੜਕੇ ਗਰਮ ਗਰਮ ਘੀ ਮਲਨਾ.#(੩) ਘੀ ਅਤੇ ਦੇਸੀ ਖੰਡ ਪਾਕੇ ਗਰਮ ਦੁੱਧ ਪੀਣਾ.#(੪) ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਮਿਲਾਕੇ ਪੀਣਾ.#(੫) ਸੱਠੀ ਦੇ ਚਾਉਲ ਅੱਕ ਦੇ ਦੁੱਧ ਵਿੱਚ ਭਿਉਂਕੇ ਸੁਕਾਕੇ ਬਾਰੀਕ ਪੀਹਕੇ ਨਸਵਾਰ ਲੈਣੀ.#(੬) ਕੁੱਠ ਦਾ ਤੇਲ ਜਾਂ ਤੱਤੇ ਪਾਣੀ ਵਿੱਚ ਕੁੱਠ ਘਸਾਕੇ ਲੇਪ ਕਰਨਾ.#(੭) ਹਰੜ, ਬਹੇੜਾ, ਆਉਲਾ, ਚਰਾਇਤਾ, ਨਿੰਮ ਦਾ ਸੱਕ ਇਹ ਸਮਾਨ ਲੈ ਕੇ ਕਾੜ੍ਹਾ ਕਰਕੇ ਗੁੜ ਮਿਲਾ ਕੇ ਪੀਣਾ.#(੮) ਤੁਲਸੀ ਦੇ ਦਸ ਪੱਤੇ ਗਰਮ ਦੁੱਧ ਨਾਲ ਖਾਣੇ.#(੯) ਵਾਇਵੜਿੰਗ, ਕਾਲੇ ਤਿਲ, ਦੁੱਧ ਵਿੱਚ ਪੀਸਕੇ ਲੇਪ ਕਰਨਾ.#(੧੦) ਕੱਚੇ ਨਲੀਏਰ ਦਾ ਪਾਣੀ ਪੀਣਾ.#ਜੋ ਅਰਧਸਿਰਾ ਸੂਰਜ ਚੜ੍ਹਨ ਵੇਲੇ ਸ਼ੁਰੂ ਹੁੰਦਾ ਹੈ ਅਤੇ ਸੂਰਜ ਦੇ ਨਾਲ ਹੀ ਵਧਦਾ ਜਾਂਦਾ ਹੈ ਅਤੇ ਸੂਰਜ ਛਿਪਣ ਵੇਲੇ ਬੰਦ ਹੋ ਜਾਂਦਾ ਹੈ, ਉਸ ਦਾ ਨਾਉਂ "ਸੂਰਯਾਵਰਤ" ਹੈ. ਇਸਦੇ ਦੂਰ ਕਰਨ ਲਈ ਦੋ ਰੱਤੀ ਕੁਨੈਨ (Quinine) ਨਾਲ ਦੋ ਰੱਤੀ ਫਟਕੜੀ ਦੀ ਖਿੱਲ ਦਾ ਚੂਰਣਮਿਲਾਕੇ ਪਹਿ ਫਟਣ ਵੇਲੇ ਤੋਂ ਦੋ ਦੋ ਘੰਟੇ ਪਿੱਛੋਂ ਤਿੰਨ ਵਾਰ ਪਾਣੀ ਨਾਲ ਦੇਣਾ ਬਹੁਤ ਗੁਣ ਕਰਦਾ ਹੈ. "ਅਰਧਸਿਰਾ ਅਰੁ ਹ੍ਰਿਦੈਸੰਘਾਤ." (ਚਰਿਤ੍ਰ ੪੦੫)


ਸੰ. ਅਰ੍‍ਧ ਚੰਦ੍ਰ. ਸੰਗ੍ਯਾ- ਅਸ੍ਟਮੀ ਤਿਥਿ ਦਾ ਚੰਦ੍ਰਮਾ ੨. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਅੱਧੇ ਚੰਦ ਜੇਹੀ ਹੁੰਦੀ ਹੈ. "ਤਰਕਸ਼ ਤੇ ਮਰ ਕਰਯੋ ਨਿਕਾਸਨ ਅਰਧ ਸੁਚੰਦ੍ਰਾਕਾਰ ਸਮਾਨ." (ਗੁਪ੍ਰਸੂ) ੩. ਮੋਰ ਪੰਖ ਉੱਪਰ ਅੱਧੇ ਚੰਦ ਦੇ ਆਕਾਰ ਦਾ ਚਿੰਨ੍ਹ। ੪. ਗਲਹਥਾ, ਕਿਉਂਕਿ ਗਲਹਥਾ ਅੰਗੂਰਾ ਅਤੇ ਤਰਜਨੀ ਪਸਾਰਕੇ ਦਿੱਤਾ ਜਾਂਦਾ ਹੈ, ਜਿਸ ਦੀ ਸ਼ਕਲ ਅੱਧੇ ਚੰਦ ਜੇਹੀ ਬਣ ਜਾਂਦੀ ਹੈ। ੫. ਅੱਖਰਾਂ ਉੱਪਰ ਅੱਧੇ ਚੰਦ ਜੇਹਾ ਇੱਕ ਚਿੰਨ੍ਹ, ਜੋ ਦ੍ਵਿਤ੍ਵ. , (ਦੁੱਤ) ਦੀ ਥਾਂ ਵਰਤੀਦਾ ਹੈ. ਦੇਖੋ, ਅਧਿਕ। ੬. ਕਿਸੇ ਨਰਮ ਥਾਂ ਤੇ ਨਹੁਁ ਦੇ ਗਡਣ ਦਾ ਚਿੰਨ੍ਹ, ਜੋ ਅੱਧੇ ਚੰਦ ਜੇਹਾ ਹੁੰਦਾ ਹੈ.


ਸੰਗ੍ਯਾ- ਦੁਰਗਾ. ਦੇਵੀ. ਮੱਥੇ ਉੱਪਰ ਅੱਧਾ ਚੰਦ ਰੱਖਣ ਵਾਲੀ. "ਨਮੋ ਅਰਧ ਚੰਦ੍ਰਾਇਣੀ ਚੰਦ੍ਰਚੂੜੰ" (ਚੰਡੀ ੨)


ਦੇਖੋ, ਆਰਾਧਨ.


ਦੇਖੋ, ਨਗ ਸ੍ਵਰੂਪੀ ਅਰਧ.


ਦੇਖੋ, ਨਰਾਜ ਅਰਧ.


ਸੰ. ਅਰ੍‍ਧ ਨਾਰੀਸ਼੍ਵਰ. ਸੰਗ੍ਯਾ- ਸ਼ਿਵ ਦਾ ਉਹ ਰੂਪ, ਜਿਸ ਦਾ ਖੱਬਾ ਪਾਸਾ ਇਸਤ੍ਰੀ ਦਾ ਅਤੇ ਸੱਜਾ ਮਨੁੱਖ ਦਾ ਹੈ. ਦੇਖੋ, ਵਾਮ ਮਾਰਗ.


ਵੈਦ੍ਯਕ ਅਨੁਸਾਰ ਇੱਕ ਰਸ, ਜਿਸਦੇ ਵਰਤਣ ਤੋਂ ਅੱਧੇ ਸਰੀਰ ਦਾ ਤਾਪ ਉਤਰ ਜਾਂਦਾ ਹੈ.