ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰੇਮ. "ਪਿਰਮ ਪਿਆਲਾ ਖਸਮ ਕਾ." (ਵਾਰ ਰਾਮ ੧. ਮਃ ੩)


ਸੁਗੰਧ. ਦੇਖੋ, ਪਰਮਲ. "ਪ੍ਰੇਮ ਪਿਰਮਲੁ ਤਨਿ ਲਾਵਣਾ." (ਆਸਾ ਅਃ ਮਃ ੩) ੨. ਵਟਣਾ.


ਦੇਖੋ, ਪਿਰਮ. "ਪਿਰਮੁ ਨ ਪਾਇਆ ਜਾਇ." (ਸ੍ਰੀ ਮਃ ੩)


ਸੰਬੋਧਨ. ਹੇ ਪ੍ਰਿਯ! ੨. ਹੇ ਪਤਿ. "ਦੂਰਿ ਨ ਜਾਹਿ ਪਿਰਾ ਜੀਉ." (ਗਉ ਛੰਤ ਮਃ ੩)


ਫ਼ਾ. [پیراہن] ਪੈਰਾਹਨ. ਸੰਗ੍ਯਾ- ਚੇਲਾ. ਕੁੜਤਾ. "ਅਗਨਿ ਪਿਰਾਹਨੁ." (ਸਿਧਗੋਸਟਿ) ਭਾਵ- ਤਾਮਸੀ ਲਿਬਾਸ.


ਦੇਖੋ, ਪਰਾਗ। ੨. ਦੇਖੋ, ਪ੍ਰਯਾਗ. "ਧੂੜਿ ਪੁਨੀਤ ਸਾਧੁ ਲਖ ਕੋਟਿ ਪਿਰਾਂਗੇ." (ਵਾਰ ਗਉ ੨. ਮਃ ੫)


ਦੇਖੋ, ਪਰਾਗਾ.


ਦੇਖੋ, ਪ੍ਰਯਾਗ. "ਬੇਣੀ ਸੰਗਮੁ ਤਹਿ ਪਿਰਾਗੁ." (ਰਾਮ ਬੇਣੀ) ਇੜਾ ਪਿੰਗਲਾ ਸੁਖਮਨਾ ਦਾ ਤ੍ਰਿਬੇਣੀ ਸੰਗਮਰੂਪ ਪ੍ਰਯਾਗ.


ਸਤਿਗੁਰੂ ਨਾਨਕ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਸ੍ਰੀ ਗੁਰੂ ਅਰਜਨ ਦੇਵ ਦਾ ਅਨਨ੍ਯ ਸੇਵਕ ਆਤਮਗ੍ਯਾਨੀ ਅਤੇ ਪਰਉਪਕਾਰੀ ਸਿੱਖ. ਇਹ ਛੀਵੇਂ ਸਤਿਗੁਰਾਂ ਦੇ ਸਮੇਂ ਧਰਮਜੰਗਾਂ ਵਿੱਚ ਭੀ ਵੀਰਤਾ ਦਿਖਾਉਂਦਾ ਰਿਹਾ ਹੈ ਅਰ ਗਵਾਲੀਅਰ ਦੇ ਕਿਲੇ ਸਤਿਗੁਰਾਂ ਦੀ ਸੇਵਾ ਵਿੱਚ ਹਾਜਿਰ ਰਿਹਾ। ੩. ਦੇਖੋ, ਜੈਦ ਪਰਾਣਾ.


ਸੰਗ੍ਯਾ- ਪ੍ਰਾਣੀ. ਜੀਵ. "ਥੈਂ ਭਾਵੈ ਦਰੁ ਲਹਸਿ ਪਿਰਾਣਿ." (ਮਲਾ ਅਃ ਮਃ ੧) ੨. ਸੰ. ਪ੍ਰਗ੍ਯਾਨ (प्रज्ञान). ਬੋਧ. ਸਮਝ. "ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰ ਮਾਣਿ." (ਵਾਰ ਮਾਰੂ ੧. ਮਃ ੧) ੩. ਸੰ. ਪ੍ਰਯਾਣ. ਗਮਨ. ਜਾਣਾ. "ਰਕਤ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ." (ਸ੍ਰੀ ਅਃ ਮਃ ੧)