ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਆਰਾਧਨ ਕੀਤਾ. ਦੇਖੋ, ਅਰਧਨ, ਅਰਧਿ ਅਤੇ ਚੰਦ ਸਤ.


ਆਰਾਧਨੇ ਵਾਲਾ. ਦੇਖੋ, ਅਲਿਪਾਤ.


ਕ੍ਰਿ. ਵਿ- ਅੱਧੋ ਅੱਧ. ਨਿਸਫਾ ਨਿਸਫੀ.


ਕ੍ਰਿ. ਵਿ- ਅੱਧੋ ਅੱਧ ਵਿੱਚ. ਭਾਵ- ਮੱਧ ਦਸ਼ਾ ਵਿੱਚ. "ਦੁਤੀਆ ਅਰਧੋ ਅਰਧਿ ਸਮਾਇਆ." (ਰਾਮ ਮਃ ੫) ਦ੍ਵਾਪੁਰ ਵਿੱਚ ਧਰਮ ਦਾ ਅੱਧਾ ਭਾਗ ਵਰਤਿਆ.


ਸੰ. अर्धाङ्ग- ਅਰ੍‍ਧਾਂਗ. ਦੇਖੋ, ਅਧਰੰਗ। ੨. ਸੰਗ੍ਯਾ- ਸ਼ਿਵ, ਜਿਸ ਦਾ ਅੱਧਾ ਅੰਗ ਨਰ ਅਤੇ ਅੱਧਾ ਨਾਰੀ ਦਾ ਹੈ। ੩. ਵਿ- ਅੱਧਾ ਅੰਗ. ਦੋ ਖੰਡ. ਦੁਟੂਕ. "ਅਰਧੰਗ ਕਰੇ ਭਟ ਕੋਟਿ." (ਚਰਿਤ੍ਰ ੧)


ਸੰਗ੍ਯਾ- ਜਿਸ ਨੇ ਅੱਧਾ ਅੰਗ ਨਾਰੀ ਦਾ ਕੀਤਾ ਹੋਇਆ ਹੈ, ਸ਼ਿਵ. ਰੁਦ੍ਰ. "ਕੈਧੋਂ ਹੈ ਅਨੰਗ ਅਰਧੰਗਕ ਕੇ ਅੰਤਕ ਤੇ." (ਚਰਿਤ੍ਰ ੧੦੯) ਦੇਖੋ, ਅੰਤਕ.


ਸੰਗ੍ਯਾ- ਅਰਧਾਂਗਿਨੀ. ਅਰਧ ਸ਼ਰੀਰੀ. ਭਾਰਯਾ. ਧਰਮ ਪਤਨੀ. ਵਹੁਟੀ। ੨. ਅਰਧਾਂਗੀ. ਸ਼ਿਵ. "ਨਾਚ੍ਯੋ ਹੈ ਆਪ ਤਹਾਂ ਅਰਧੰਗੀ." (ਚਰਿਤ੍ਰ ੧੨੫)


ਦੇਖੋ, ਅਰੁਣ ਅਤੇ ਆਰਨ੍ਯ। ੨. ਕ੍ਰਿ. ਅੜਨਾ. ਭਿੜਨਾ. "ਨਹੀਂ ਅਰਨ ਕੋ ਅਰਨ ਦੇਹਿਂਗੇ ਅਰਨ ਕਰਹਿ ਰਨ ਅਰਨ ਸਮਾਨ." (ਗੁਪ੍ਰਸੂ) ਨਹੀਂ ਵੈਰੀਆਂ ਨੂੰ ਅੜਨ ਦੇਵਾਂਗੇ, ਮੈਦਾਨੇ ਜੰਗ ਅਰੁਣ (ਲਾਲ) ਕਰਾਂਗੇ ਸੂਰਜ ਦੇ ਰਥਵਾਹੀ ਅਰੁਣ ਦੇ ਤੁੱਲ.


ਦੇਖੋ, ਅਰਣਵ.


ਦੇਖੋ, ਅੜਨਾ. "ਹਮਰੇ ਸੰਗ ਤੁਮਾਰੋ ਅਰਨਾ." (ਗੁਪ੍ਰਸੂ) "ਅਰਿ ਸੋਂ ਅਰਕੈ ਅਤਿ ਯੁੱਧ ਮਚਾਯੋ." (ਕ੍ਰਿਸਨਾਵ) ੨. ਫਸਣਾ. ਅਟਕਣਾ. "ਅਰਿਓ ਪ੍ਰੇਮ ਕੀ ਖੋਰਿ." (ਸਾਰ ਮਃ ੫) ੩. ਸੰਗ੍ਯਾ- ਆਰਣ੍ਯ (ਵਨ) ਵਿੱਚ ਰਹਿਣ ਵਾਲਾ ਝੋਟਾ. ਜੰਗਲੀ ਭੈਂਸਾ. ਬਨਮਹਿਸ ਦੇਖੋ, ਅੰ. Bison. "ਮੋਹ ਰਹੀ ਜਮੁਨਾ ਖਗ ਔ ਹਰਜੱਛ ਸਭੈ ਅਰਨਾ ਅਰੁ ਗੈਂਡਾ." (ਕ੍ਰਿਸਨਾਵ)


ਦੇਖੋ, ਅਰਣੀ.