ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪਾਨ ਕਰਾਉਣਾ.


ਦੇਖੋ, ਪਲੰਗ.


ਵਿ- ਪਲੰਗ (ਚਿੱਤੇ) ਜੇਹੀ ਕੁਦਾੜੀ "ਪਿਲੰਗੀਛਾਲਾਂ ਪਾਈਆਂ." (ਕਲਕੀ)


ਸੰ. ਧਾ- ਸਿੰਜਣਾ, ਗਿੱਲਾ ਕਰਨਾ, ਸੇਵਾ ਕਰਨਾ.


ਪਾਨ ਕਰੀਜੈ. ਪੀਵੀਏ.


ਪਾਨ ਕਰੰਨਿ. ਪੀਂਦੇ ਹਨ.


ਸੰਗ੍ਯਾ- ਖਲਹਾਨ ਗਾਹੁਣ ਦੀ ਥਾਂ। ੨. ਅਖਾੜਾ. ਬਾਜੀ ਪਾਉਣ ਦਾ ਅਸਥਾਨ "ਮਾਇਆ ਕਾਰਣਿ ਪਿੜਬੰਧਿ ਨਾਚੈ." (ਮਾਝ ਅਃ ਮਃ ੩) ੩. ਬਾਜ਼ੀ. ਖੇਡ. "ਬਿਨ ਨਾਵੈ ਪਿੜ ਕਾਚੀ." (ਵਡ ਅਲਾਹਣੀ ਮਃ ੧) "ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ." (ਮਾਰੂ ਸੋਲਹੇ ਮਃ ੧) ੪. ਜੰਗਭੂਮਿ। ੫. ਜੰਗ, ਲੜਾਈ. "ਸੈ ਵਰਿਆਂ ਕੀ ਪਿੜ ਬਧੀ." (ਵਾਰ ਮਾਝ ਮਃ ੧) "ਏਕ ਵਿਸਾਰੇ ਤਾਂ ਪਿੜ ਹਾਰੇ." (ਮਾਰੂ ਸੋਲਹੇ ਮਃ ੧)