ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤ੍ਰਿਤੀਯਾ. ਯਗ੍ਯੇਨ. ਯਗ੍ਯ ਕਰਕੇ. "ਜੋਗੇਨ ਕਿੰ, ਜਗੇਨ ਕਿੰ?" (ਗੂਜ ਜੈਦੇਵ)
ਇਹ ਪਿੰਡ ਜਿਲਾ ਤਸੀਲ ਲੁਦਿਆਨਾ, ਥਾਣਾ ਡੇਹਲੋਂ ਵਿੱਚ ਹੈ, ਜੋ ਰੇਲਵੇ ਸਟੇਸ਼ਨ ਅਹ਼ਮਦਗੜ੍ਹ ਤੋਂ ਡੇਢ ਮੀਲ ਈਸ਼ਾਨ ਕੋਣ ਹੈ. ਇਸ ਪਿੰਡ ਤੋਂ ਵਾਯਵੀ ਕੋਣ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦ੍ਵਾਰਾ ਹੈ, ਜੋ ਛੋਟਾ ਜਿਹਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਸਾਧੂ ਹੈ. ਗੁਰਦ੍ਵਾਰੇ ਨਾਲ ੮. ਵਿੱਘੇ ਦੇ ਕ਼ਰੀਬ ਜ਼ਮੀਨ ਪਿੰਡ ਵੱਲੋਂ ਹੈ.
ਸੰਗ੍ਯਾ- ਉਂਨ ਦੀਆਂ ਰੱਸੀਆਂ ਦਾ ਗੁੰਦਕੇ ਬਣਾਇਆ ਹੋਇਆ ਰੱਸਾ, ਜੋ ਫ਼ਕ਼ੀਰ ਕਮਰ ਨੂੰ ਲਪੇਟਦੇ ਹਨ. "ਸਹਜ ਜਗੋਟਾ ਬੰਧਨ ਤੇ ਛੂਟਾ." (ਰਾਮ ਮਃ ੧) ੨. ਜੰਘਓਟਾ. ਜਾਂਘੀਆ. ਦੇਖੋ, ਜਾਗੋਟੀ। ੩. ਜਗਾਉਣ ਲਈ ਦਿੱਤਾ ਹੋਕਾ.
ਫ਼ਾ. [زنگولہ] ਜ਼ੰਗੋਲਾ. ਸੰਗ੍ਯਾ- ਘੁੰਘਰੂ ਦਾ ਦਾਣਾ. ਘੁੰਗਰੂ. "ਉਕਾਬ ਬਸੀਨਨ ਕੋ ਸਜ, ਕੰਠ ਜਗੋਲਨ ਦ੍ਵਾਲ ਨਵੀਨੇ." (ਕ੍ਰਿਸਨਾਵ) ਸ਼ਿਕਾਰੀ ਪੰਛੀ ਦੇ ਗਲ ਅਥਵਾ ਪੈਰ ਘੁੰਘਰੂ ਇਸ ਲਈ ਪਹਿਰਾਈਦਾ ਹੈ ਕਿ ਉਸ ਦੀ ਆਵਾਜ਼ ਸੁਣਕੇ ਜਾਨਵਰ ਦਹਿਲ ਜਾਂਦੇ ਹਨ, ਜਿਸ ਤੋਂ ਉਨ੍ਹਾਂ ਦੀ ਚਾਲ ਅਤੇ ਉਡਾਰੀ ਵਿੱਚ ਕਮੀ ਹੋ ਜਾਂਦੀ ਹੈ, ਅਤੇ ਸੰਘਣੇ ਜੰਗਲ ਵਿੱਚ ਘੁੰਘਰੂ ਦੇ ਖੜਕੇ ਨਾਲ ਬਾਜ਼ ਆਦਿਕ ਆਸਾਨੀ ਨਾਲ ਲੱਭੇ ਜਾਂਦੇ ਹਨ.
transmigration, transmigration of soul, metempsychosis, the cycle of birth, death and rebirth
same as ਜਰਨੈਲ , general
adultery, fornication; rape; also ਜ਼ਨਾਹ
ਜਨੇਊ. ਦੇਖੋ, ਯਗ੍ਯੋਪਵੀਤ "ਜੱਗੁਪਵੀਤ ਗਰੇ ਜਿਮ ਪਾਵਨ." (ਗੁਪ੍ਰਸੂ)