ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
charitable, benevolent, free; adverb by way of charity, in the name of or for the sake of ਧਰਮ
holy book, scripture, religious code or law, canon
ਬਾਬਾ ਲਖਮੀਦਾਸ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੫੮੦ ਅਤੇ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ. ਧਰਮਚੰਦ ਜੀ ਦੇ ਪੁਤ੍ਰ ਮਾਣਕਚੰਦ, ਮੇਹਰਚੰਦ, ਕਰਣੀ ਵਾਲੇ ਮਹਾਤਮਾ ਹੋਏ ਹਨ. ਦੇਖੋ, ਵੇਦੀਵੰਸ਼.
ਸੰਗ੍ਯਾ- ਸੁਖ, ਜੋ ਧਰਮ ਤੋਂ ਪੈਦਾ ਹੁੰਦਾ ਹੈ। ੨. ਯੁਧਿਸ੍ਠਿਰ. ਦੇਖੋ, ਧਰਮਸੁਤ ਅਤੇ ਪਾਂਡਵ. "ਧਰਮਜ ਜਬੈ ਜੂਪ ਕੋ ਖੇਲਾ." (ਨਾਪ੍ਰ) ੩. ਧਰਮ ਨਾਲ ਵਿਆਹੀ ਹੋਈ ਇਸਤ੍ਰੀ ਤੋਂ ਉਪਜਿਆ ਪੁਤ੍ਰ.
ਧਰਮ ਨੂੰ। ੨. ਸੰ. धर्मिन. ਵਿ- ਧਰਮੀ. ਧਰਮਵਾਲਾ. "ਤਜੰਤ ਧਰਮਣੋ ਨਰੰ." (ਕਲਕੀ)
ਸੰਗ੍ਯਾ- ਧਰਮ ਦਾ ਪੁਤ੍ਰ, ਯੁਧਿਸ੍ਠਿਰ.
ਕਬੀਰ ਜੀ ਦਾ ਚੇਲਾ, ਜੋ ਉਨ੍ਹਾਂ ਦੇ ਦੇਹਾਂਤ ਪਿੱਛੋਂ ਕਾਸ਼ੀ ਵਿੱਚ ਕਬੀਰ ਪੰਥੀਆਂ ਦਾ ਮਹੰਤ ਹੋਇਆ. ਕਬੀਰ ਬੀਜਕ ਪੁਸ੍ਤਕ ਇਸੇ ਦੇ ਯਤਨ ਨਾਲ ਲਿਖਿਆ ਗਿਆ ਹੈ। ੨. ਖੋਸਲਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਰਾਮਦਾਸ ਜੀ ਦਾ ਅਨੰਨ ਸੇਵਕ ਸੀ.
ਸੰਗ੍ਯਾ- ਧਰਮਰਾਜ ਦਾ ਦੂਤ. ਯਮਗਣ. "ਧਰਮਦੂਤਹਿ ਡਿਠਿਆ." (ਜੈਤ ਛੰਤ ਮਃ ੫)