ਕ੍ਰਿ- ਪਰੀਖ੍ਯਾ ਕਰਕੇ ਦੇਖਣਾ. ਚੰਗੀ ਤਰ੍ਹਾਂ ਪਰਖਣਾ. ਜਿਵੇਂ- ਮਿੱਟੀ ਅਥਵਾ ਧਾਤੁ ਭਾਂਡੇ ਨੂੰ ਖਰੀਦਣ ਵੇਲੇ ਠੋਕਰ ਦੇਕੇ ਵਜਾਈਦਾ ਹੈ, ਅਤੇ ਉਸ ਦੇ ਸੁਰ ਤੋਂ ਪਰਖੀਦਾ ਹੈ ਕਿ ਇਹ ਸਾਬਤ ਹੈ ਜਾਂ ਫੁੱਟਿਆ ਹੋਇਆ, ਇਸੇ ਤਰਾਂ ਕਿਸੇ ਆਦਮੀ ਦੀ ਉਸ ਨਾਲ ਵਰਤੋਂ ਕਰਕੇ ਪਰੀਖ੍ਯਾ ਕਰਨੀ.
ਦੇਖੋ, ਠੋਕ ਬਜਾਉਣਾ ਅਤੇ ਠੋਕਿ.
ਸੰਗ੍ਯਾ- ਚੋਟ. ਸੱਟ. ਧੱਕਾ। ੨. ਜ਼ਮੀਨ ਦੀ ਸਤ਼ਹ਼ ਤੋਂ ਉਭਰਿਆ ਹੋਇਆ ਕੰਕਰ, ਇੱਟ ਅਥਵਾ ਪੱਥਰ। ੩. ਤਲਵਾਰ ਦੇ ਮਿਆਨ (ਨਯਾਮ) ਦੇ ਸਿਰੇ ਤੇ ਧਾਤੁ ਦਾ ਸੰਮ.
ਸੰਗ੍ਯਾ- ਤਖਾਣ. ਬਾਢੀ, ਜੋ ਮੰਜੇ ਆਦਿ ਠੋਕਦਾ ਹੈ। ੨. ਇੱਕ ਪੰਛੀ ਜੋ ਲੱਕੜ ਵਿੱਚ ਚੁੰਜ ਨਾਲ ਗਲੀ ਕਰ ਲੈਂਦਾ ਹੈ. ਕਾਠਫੋੜਾ. Wood- pecker.
ਕ੍ਰਿ. ਵਿ- ਠੋਕਕੇ. ਠੋਕਰ ਲਗਾਕੇ. "ਸਭ ਦੇਖੀ ਠੋਕਿਬਜਾਇ." (ਸ. ਕਬੀਰ) "ਠੋਕਿਵਜਾਇ ਸਭ ਡਿਠੀਆ." (ਸ੍ਰੀ ਮਃ ੫. ਪੈਪਾਇ) ੨. ਦ੍ਰਿੜ੍ਹ ਕਰਕੇ. ਭਾਵ- ਪੱਕੇ ਨਿਸ਼ਚੇ ਨਾਲ. "ਕਾਹੂੰ ਲੈ ਠੋਕਿ ਬੰਧੇ ਉਰ ਠਾਕੁਰ." (੩੩ ਸਵੈਯੇ)
ਸੰਗ੍ਯਾ- ਚਿਬੁਕ. ਮੁਖ ਦੇ ਹੇਠ ਦਾ ਗੋਲ ਭਾਗ (chin).
cold, coldness, cool, coolness, nip, chill; exposure to cold
cooling, soothing, balmy
to catch cold
to feel cold
same as ਠੰਢ
cold, cool, chill, chilly, informal. Noun, masculine cold drink