ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਾਉਣੀ ਫ਼ਸਲ. ਖ਼ਰੀਫ. "ਸਾਵਣੀ ਸਚੁਨਾਉ." (ਵਾਰ ਮਲਾ ਮਃ ੧) ੨. ਸ਼੍ਰਾਵਣੀ. ਸਾਉਣ ਦੀ ਪੂਰਣਮਾਸੀ. ੩. ਸ਼੍ਰਾਵਣ (ਸਾਉਣ) ਵਿੱਚ."ਨਾਨਕ ਸਾਵਣਿ ਜੇ ਵਸੈ." (ਵਾਰ ਮਲਾ ਮਃ ੧) ਜੇ ਸ਼੍ਰਾਵਣ ਵਿੱਚ ਵਰਸੇ.


ਦੇਖੋ, ਸਾਵਣ. "ਸਾਵਣੁ ਆਇਆ ਹੇ ਸਖੀ." (ਵਾਰ ਮਲਾ ਮਃ ੨) ੨. ਸਾਵਣੀ ਫਸਲ. ਖਰੀਫ. "ਸਾਵਣੁ ਰਾਤਿ ਅਹਾੜੁ ਦਿਹੁ." (ਵਾਰ ਰਾਮ ੧. ਮਃ ੧) ਦੇਖੋ, ਅਹਾੜੁ.


ਸੰ. ਵਿ- ਅਵਧਾਨ (ਚਿੱਤ ਦੀ ਏਕਾਗ੍ਰਤਾ) ਸਹਿਤ. "ਅਪਨੇ ਪ੍ਰਭੁ ਸਿਉ ਹੋਹੁ ਸਾਵਧਾਨ." (ਗਉ ਮਃ ੫) ੨. ਹੋਸ਼ਿਆਰ. ਸਚੇਤਨ. "ਸਾਵਧਾਨ ਏਕਾਗਰ ਚੀਤ." (ਸੁਖਮਨੀ)


ਦੇਖੋ, ਸਾਵਣ। ੨. ਦੇਖੋ, ਸਵੈਯੇ ਦਾ ਰੂਪ ੧੮.


ਦੇਖੋ, ਸਾਵਣ ਮੱਲ। ੨. ਮੂਲ ਰਾਜ ਦਾ ਪਿਤਾ ਦੀਵਾਨ ਸਾਵਨ ਮੱਲ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੨੧ ਵਿੱਚ ਮੁਲਤਾਨ ਦਾ ਗਵਰਨਰ ਥਾਪਿਆ. ਇਹ ਵਡਾ ਨਿਆਕਾਰੀ ਹਾਕਮ ਸੀ. ਇਸ ਨੇ ਇੱਕ ਵੇਰ ਆਪਣੇ ਪੁਤ੍ਰ ਨੂੰ ਭੀ ਕਿਸੇ ਕਸੂਰ ਦੇ ਬਦਲੇ ਭਾਰੀ ਸਜਾ ਦਿੱਤੀ ਸੀ. ਸਨ ੧੮੪੪ ਵਿੱਚ ਇੱਕ ਦੋਸੀ ਦੇ ਹੱਥੋਂ ਇਸ ਦਾ ਦੇਹਾਂਤ ਹੋਇਆ.


ਅਵਯਵ (ਅੰਗ) ਸਹਿਤ.


ਸੰ. ਸ਼ਾਮਿਤ੍ਰ. ਸੰਗ੍ਯਾ- ਸ਼ਮਨ ਕਰਨ ਦੀ ਥਾਂ. ਕਤਲਗਾਹ. "ਕਿ ਸਾਵਰਤ ਪੂਰੰ." (ਪਾਰਸਾਵ) ੨. ਵਿ- ਸ- ਆਵਰ੍‍ਤ. ਘੁੰਮਣਵਾਣੀ ਸਹਿਤ.