ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਿਸ ਦਾ ਵਿਆਹ ਨਹੀਂ ਹੋਇਆ. "ਗੁਰੁ ਕੇ ਸੁਤ ਹੈਂ ਜੁਗਲ ਕੁਆਰੇ." (ਗੁਪ੍ਰਸੂ) ਦੇਖੋ, ਕੁਮਾਰ.


ਕੁਮਾਰੀ. ਪੰਜ ਵਰ੍ਹੇ ਤੀਕ ਦੀ ਕੰਨ੍ਯਾ। ੨. ਕੰਨ੍ਯਾ. ਲੜਕੀ. "ਗਾਛਹੁ ਪੁਤ੍ਰੀ ਰਾਜਕੁਆਰਿ." ਬਸੰ ਅਃ ਮਃ ੧) "ਰਾਜਕੁਆਰਿ ਪੁਰੰਦਰੀਏ." (ਰਾਮ ਨਾਮਦੇਵ) ੩. ਬਿਨਾ ਵਿਆਹੀ ਕੰਨ੍ਯਾ. "ਜਾ ਕੁਆਰੀ ਤਾ ਚਾਉ." (ਸ. ਫਰੀਦ) ੪. ਲੌਂਡੀ. ਦਾਸੀ. "ਜਾਚੈ ਘਰਿ ਲਛਮੀ ਕੁਆਰੀ." (ਮਲਾ ਨਾਮਦੇਵ) ੫. ਕਵਰੀ. ਕਵਲ. ਬੁਰਕੀ. "ਖਿੰਥਾ ਕਾਲ ਕੁਆਰੀ ਕਾਇਆ." (ਜਪੁ) ਦੇਹ ਨੂੰ ਕਾਲ ਦਾ ਗ੍ਰਾਸ ਜਾਣਨਾ ਇਹ ਖਿੰਥਾ ਹੈ.