ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ਼ਰੀਰ ਜਿਸਮ. ਦੇਖੋ, ਪਿੰਡ ੪.#"ਬਹਿਨਿ ਜਿ ਪਿੰਡਾ ਧੋਇ." (ਵਾਰ ਆਸਾ)#੨. ਸੰ. पिण्डा. ਅਸਪਾਤ ਲੋਹਾ। ੩. ਹਲਦੀ। ੪. ਕਸਤੂਰੀ.


ਵਿ- ਪਿੰਡ (ਸ਼ਰੀਰ) ਵਾਲਾ, ਦੇਖੋ, ਅਚੇਤਪਿੰਡੀ। ੨. ਸੰ. पिण्डी. ਸੰਗ੍ਯਾ ਪਿੰਨੀ. ਛੋਟਾ ਗੋਲਾ। ੩. ਪਹੀਏ ਦੀ ਪਿੰਜਣੀ. ਨੇਮਿ। ੪. ਘੀਆ ਕੱਦੂ। ੫. ਯਗ੍ਯ ਅਥਵਾ ਧਰਮਮੰਦਿਰ ਦੀ ਵੇਦੀ, ਜਿਸ ਪੁਰ ਬਲੀਦਾਨ ਕੀਤਾ ਜਾਂਦਾ ਹੈ। ੬. ਸੂਤ ਦਾ ਪਿੰਨਾ। ੭. ਦੇਖੋ, ਪਿੰਡਰੀ। ੮. ਰਾਵਲਪਿੰਡੀ ਦਾ ਸੰਖੇਪ ਨਾਮ.


ਦੇਖੋ, ਨੰਦਲਾਲ.


ਦੇਖੋ, ਪਿੰਡ.


ਪਿੰਡ (ਸ਼ਰੀਰ) ਵਿੱਚ ਦੇਖੋ, ਬ੍ਰਹਮੰਡੇ.


ਫ਼ਾ. [پِنداشتن] ਕ੍ਰਿ- ਪਛਾਣਨਾ. ਮਾਲੂਮ ਕਰਨਾ। ੨. ਮੰਨਣਾ. ਅੰਗੀਕਾਰ ਕਰਨਾ.


ਫ਼ਾ. [پِندار] ਜਾਣ ਲੈ. ਸਮਝ ਲੈ। ੨. ਘਮੰਡ. ਅਹੰਕਾਰ.