nan
ਸੰਗ੍ਯਾ- ਵੈਰੀ. ਦੁਸ਼ਮਨ। ੨. ਅਰਿੰਦਮ (ਵੈਰੀ ਨੂੰ ਨਾਸ਼ ਕਰਨ ਵਾਲਾ) ਦਾ ਸੰਖੇਪ ਭੀ ਇਹ ਸ਼ਬਦ ਹੈ. "ਗਮਨੇ ਅਰਿੰਦ ਸੁ ਗੁਬਿੰਦ ਨੇ ਛੁਡਾਇ ਦੀਨ." (ਗੁਪ੍ਰਸੂ)
ਸੰ. अरिन्दम. ਵਿ- ਵੈਰੀ ਦਾ ਨਾਸ਼ ਕਰਨ ਵਾਲਾ. ਅਰਿ ਨੂੰ ਦਮਨ ਕਰਨ ਵਾਲਾ. "ਸੁਨਤ ਅਰਿੰਦਮ ਤਿਤ ਕੋ ਗਏ." (ਗੁਪ੍ਰਸੂ)
ਦੇਖੋ, ਅੜੀ। ੨. ਦੇਖੋ, ਅਰਿ। ੩. ਦੇਖੋ, ਅਲੀ. "ਅਰੀ ਅਰੀ ਤੈਂ ਕਾ ਕਰੀ, ਕਰੀ ਕਰੀ ਕੀ ਰੀਤਿ। ਨਾਂਹ ਨਾਂਹ ਤੋਕੋ ਭਲੀ, ਭਲੀ ਨਾਂਹ ਸੋਂ ਪ੍ਰੀਤਿ." (ਬੇਪਤਾ) ੪. ਇਸਤ੍ਰੀ ਲਈ ਸੰਬੋਧਨ. "ਅਰੀ ਬਾਈ! ਗੋਬਿੰਦ ਨਾਮੁ ਮਤ ਵੀਸਰੈ." (ਗੂਜ ਤ੍ਰਿਲੋਚਨ)
ਦੇਖੋ, ਅੜੀਅਲ. "ਅਤਿ ਅਰੀਅਲ ਨਹਿ ਚਲਹਿ ਅਗਾਰੇ." (ਗੁਪ੍ਰਸੂ)
ਸੰ. ਅਰਿਸ੍ਟ. ਸੰਗ੍ਯਾ- ਰੀਠਾ. ਫੇਨਲ.
ਦੇਖੋ, ਅੜੀਅਲ.
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)
ਸੰ. ਰੁਚਿ ਦਾ ਅਭਾਵ. ਇੱਛਾ ਦਾ ਨਾ ਹੋਣਾ। ੨. ਗਿਲਾਨੀ. ਨਫਰਤ। ੩. ਇੱਕ ਰੋਗ, ਜਿਸ ਤੋਂ ਭੁੱਖ ਬੰਦ ਹੋ ਜਾਂਦੀ ਹੈ. ਦੇਖੋ, ਅਜੀਰਣ.
nan