ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰੁਜ (ਰੋਗ) ਰਹਿਤ. ਅਰੋਗ. ਨਰੋਆ.


ਯੌ- ਅਰੁਜ (ਅਰੋਗ) ਕਰਨ ਵਾਲਾ ਚੰਦ੍ਰਮਾ, ਉਸ ਨਾਲ ਹੈ ਜਿਸ ਦਾ ਸੰਬੰਧ. ਚੰਦ੍ਰਭਾਗਾ ਨਦੀ. (ਸਨਾਮਾ)


ਕ੍ਰਿ- ਉਲਝਣਾ। ੨. ਆਰੋਹਨ. ਅਸਵਾਰ ਹੋਣਾ। ੩. ਰੁੱਝਣਾ. ਣਸ਼ਗ਼ੂਲ ਹੋਣਾ.


ਸੰ. ਸੰਗ੍ਯਾ- ਸੂਰਜ ਦਾ ਰਥ। ੨. ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸਨੂੰ "ਅਨੂਰੁ"¹ ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ, ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. "ਕਰਮ ਕਰਿ ਅਰੁਣ ਪਿੰਗੁਲਾ ਰੀ." (ਧਨਾ ਤ੍ਰਿਲੋਚਨ) ੩. ਸੰਧੂਰ। ੪. ਵਿ- ਲਾਲ. ਸ਼ੁਰਖ਼. ਰਕ੍ਤ. ਰੱਤਾ.


ਸੰ. ਸੰਗ੍ਯਾ ਅਰੁਣ (ਲਾਲ) ਚੋਟੀ ਵਾਲਾ. ਮੁਰਗ. ਕੁੱਕੜ. "ਅਰੁਣਚੂੜ ਕੇ ਤਨ ਸਸਿ ਭਯੋ." (ਨਾਪ੍ਰ) ਚੰਦ੍ਰਮਾ ਮੁਰਗਾ ਬਣ ਗਿਆ.


ਯੌ- ਅਰੁਣ (ਲਾਲ) ਵਾਰਿ (ਪਾਣੀ) ਵਾਲੀ ਸਰਸ੍ਵਤੀ ਨਦੀ. (ਸਨਾਮਾ)


ਇੱਕ ਨਦੀ, ਜੋ ਪਹੋਏ ਤੋਂ ਕੁਝ ਦੂਰ ਸਰਸ੍ਵਤੀ ਨਾਲ ਮਿਲਦੀ ਹੈ। ੨. ਮਜੀਠ। ੩. ਲਾਲ ਚੌਲਾਈ। ੪. ਘੁੰਘਚੀ. ਲਾਲੜੀ. ਰੱਤਕ। ੫. ਲਾਲ ਰੰਗ ਦੀ ਗਊ। ੬. ਸੰ. अर्हणा- ਅਰ੍‍ਹਣਾ. ਪੂਜਾ. "ਘਟੀ ਪਾਂਚ ਲੌ ਅਰੁਣਾ ਕਰਕੈ." (ਨਾਪ੍ਰ)


ਸੰਗ੍ਯਾ- ਅਰੁਣ ਦਾ ਈਸ਼ (ਸ੍ਵਾਮੀ) ਸੂਰਜ.


ਸੰਗ੍ਯਾ- ਅਰੁਣ- ਉਦਧਿ. ਅਰੁਣ (ਲਾਲ) ਉਦਧਿ (ਸਮੁੰਦਰ). ਮਿਸਰ ਅਤੇ ਅ਼ਰਬ ਦੇ ਵਿਚਲਾ ਸਮੁੰਦਰ. ਬਹ਼ਰ. ਕੁਲਜ਼ੁਮ Red Sea.


ਸੰਗ੍ਯਾ- ਅਰੁਣ- ਉਦਯ. ਅਰੁਣ ਦੇ ਪ੍ਰਗਟ ਹੋਣ ਦਾ ਸਮਾਂ. ਉਹ ਵੇਲਾ ਜਦ ਸੂਰਜ ਦੇ ਨਿਕਲਣ ਤੋਂ ਪਹਿਲਾਂ ਲਾਲੀ ਪ੍ਰਗਟ ਹੁੰਦੀ ਹੈ. ਭੋਰ. ਤੜਕਾ. ਦੇਖੋ. ਅਰੁਣ.


ਵਿ- ਜੋ ਰੁੱਧ (ਰੁੱਝਾ ਹੋਇਆ) ਨਹੀਂ. ਬੇਰੋਕ. ਬਿਨਾ ਰੁਕਾਵਟ. ਅਨਿਰੁੱਧ.


ਦੇਖੋ, ਅਰੁਣ.