ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪੀਹਣਾ. ਚੂਰਨ ਕਰਨਾ. ਸੰ. पिच्. ਧਾ- ਪੀਸਨਾ। ੨. ਸੰ. ਪੇਸਣ. ਪੀਹਣ ਦੀ ਕ੍ਰਿਯਾ. "ਪੀਸਉ ਚਰਨ ਪਖਾਰਿ ਆਪੁ ਤਿਆਗੀਐ." (ਆਸਾ ਛੰਤ ਮਃ ੫)


ਦੇਖੋ, ਪੀਸਣਾ। ੨. ਸੰਗ੍ਯਾ- ਪੀਸਣ ਯੋਗ੍ਯ ਅੰਨ. ਪੇਸ਼੍ਯ. "ਹਰਿਜਨ ਕੈ ਪੀਸਣੁ ਪੀਸਿ ਕਮਾਵਾ." (ਸੂਹੀ ਮਃ ੫) ੩. ਪੀਹਣ ਦਾ ਵੱਟਾ, ਜੋ ਸਿਲਾ ਉੱਪਰ ਰੱਖੀ ਵਸਤੁ ਨੂੰ ਪੀਂਹਦਾ ਹੈ. "ਸਿਲਾ ਸੰਤੋਖ ਪੀਸਣੁ ਹਥਿ ਦਾਨੁ." (ਮਲਾ ਮਃ ੧)


ਪੀਂਹਦੇ ਹੋਏ, "ਪੀਸਤ ਪੀਸਤ ਚਾਬਿਆ." (ਸ. ਕਬੀਰ) ੨. ਪੇਸਣ ਕਰਦਾ (ਪੀਂਹਦਾ) ਹੈ.


ਦੇਖੋ, ਪੀਸਣਾ ਅਤੇ ਪੀਸਣੁ. "ਪੀਸ ਪੀਸਿ ਓਢਿ ਕਾਮਰੀ." (ਸੂਹੀ ਮਃ ੫)


ਪੀਸਕੇ. ਪੀਹਕੇ. ਦੇਖੋ, ਪੀਸਣਾ.