ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਸੰਬੋਧਕ ਸ਼ਬਦ. ਹੇ! ਓ! ਅਰੇ ਸ਼ਬਦ ਨਾਲ ਛੋਟੇ ਦਰਜੇ ਦੇ ਆਦਮੀ ਨੂੰ ਬੁਲਾਈਦਾ ਹੈ.


ਅਰਿ- ਕੇ. ਵੈਰੀ ਦੇ. "ਪਤਾਕਾ ਟੂਕ ਟਾਕ ਅਰੇਕ." (ਚੰਡੀ ੨) ੨. ਅਰਿ- ਏਕ. ਕਈ ਇੱਕ ਵੈਰੀ. ਕੋਈ ਦੁਸ਼ਮਨ. "ਅਰੇਕ ਸੁ ਮਾਰ ਮਾਰ ਪੁਕਾਰ ਹੀ." (ਚੰਡੀ ੨)


ਵਿ- ਰੇਖਾ ਰਹਿਤ. ਸਾਮੁਦ੍ਰਿਕ ਵਿੱਚ ਦੱਸੀਆਂ ਮੱਛ, ਸ਼ੰਖ, ਊਰਧ ਆਦਿ ਰੇਖਾ ਬਿਨਾ. ਨਿਰਾਕਾਰ. ਚਿੰਨ੍ਹ ਰਹਿਤ. "ਅਰੇਖ ਹੈ." (ਜਾਪੁ) ੨. ਅਲੇਖ.


ਵਿ- ਰੇਣੁ (ਧੂੜਿ) ਰਹਿਤ. ਬਿਨਾ ਰਜ।#੨. ਸੰਗ੍ਯਾ- ਦੇਵਤਾ. ਸੁਰ. ਪੁਰਾਣਾਂ ਵਿੱਚ ਲਿਖਿਆ ਹੈ ਕਿ ਦੇਵਤੇ ਜ਼ਮੀਨ ਉੱਪਰ ਪੈਰ ਨਹੀਂ ਰੱਖਦੇ, ਇਸ ਲਈ ਗਰਦ ਨਹੀਂ ਉਡਦੀ। ੩. ਆਕਾਸ਼. ਆਸਮਾਨ.


ਵਿ- ਅਪੇਲ. ਧਕੇਲਨ ਰਹਿਤ. ਅਚਲ. ਦੇਖੋ, ਰੇਲ.


ਵਿ- ਮੁਕ਼ਾਬਲਾ ਕਰਨ ਵਾਲਾ. ਲੜਨ ਭਿੜਨ ਵਾਲਾ. "ਦਲ ਸੋਂ ਅਰੈਤ ਧਾਏ ਤੁਰਗ ਨਚਾਯਕੈ." (ਕ੍ਰਿਸਨਾਵ) ੨. ਅੜੀਅਲ.