ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [ضعیِف] ਜਈ਼ਫ਼. ਵਿ- ਜੁਅ਼ਫ਼ ਵਾਲਾ. ਬੁੱਢਾ. ਵ੍ਰਿੱਧ। ੨. ਕਮਜ਼ੋਰ. ਨਿਰਬਲ. ਦੇਖੋ, ਜੋਫ਼.
ਪੈਦਾ ਹੋਏ. ਉਪਜੇ. "ਕਾਸ਼ੀ ਬੀਚ ਜਏ, ਤੇ ਕਮਾਂਊਂ ਜਾਇ ਮਰੇ ਹੈਂ" (ਚਰਿਤ੍ਰ ੨੬੬)
ਵਿ- ਯਾਦ੍ਰਿਸ਼. ਜੈਸਾ. ਜੇਹਾ. "ਜਸ ਓਹੁ ਹੈ, ਤਸ ਲਖੈ ਨ ਕੋਈ." (ਗਉ ਕਬੀਰ) "ਜਸ ਦੋਖੀਐ ਤਰਵਰ ਕੀ ਛਾਇਆ." (ਗਉ ਕਬੀਰ) ੨. ਯਸ੍ਯ. ਛੀਵੀਂ ਵਿਭਕ੍ਤਿ. ਜਿਸ ਨੂੰ. ਜਿਸ ਕੋ। ੩. ਸੰ. यशस्, ਯਸ਼. ਸੰਗ੍ਯਾ- ਕੀਰਤਿ ਵਡਿਆਈ. ਗੁਣਾਨੁਵਾਦ. "ਜਿਹ ਪ੍ਰਾਨੀ ਹਰਿਜਸ ਕਹਿਓ." (ਸਃ ਮਃ ੯) ੪. ਸਨਮਾਨ. ਇੱ਼ਜ਼ਤ। ੫. ਸੰ. ਧਾ- ਛੱਡਣਾ, ਮੁਕਤ ਕਰਨਾ, ਤਾੜਨਾ, ਨਿਰਾਦਰ ਕਰਨਾ.
ਸਨਮਾਨ (ਆਦਰ) ਅਤੇ ਤਾਰੀਫ਼. ਦੇਖੋ, ਜਸ ੪. ਮਾਨ ਅਤੇ ਵਡਿਆਈ.
ਸੰਗ੍ਯਾ- ਯਸ਼ ਦਾ ਭਾਵ. ਕੀਰਤਿ. "ਭਨੈ ਪ੍ਰਭੁ ਕੀ ਜਸਤਾਈ." (ਕ੍ਰਿਸਨਾਵ)
to go or get on board, embark, emplane, board a ਜਹਾਜ
to sail, steer or navigate a ship, set sail; to pilot or fly an aeroplane