ਊ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੋਸ. ਕਲੰਕ. ਇਲਜ਼ਾਮ. "ਧਰਮੀ ਨੂੰ ਊਜ ਲਾਉਣੀ ਵੱਡਾ ਪਾਪਾ ਹੈ." (ਲੋਕੋ)


ਵਿ- ਉੱਜੜ. ਗ਼ੈਰ ਆਬਾਦ. "ਉਜਰੁ ਮੇਰੈ ਭਾਇ." (ਸ. ਕਬੀਰ) "ਬਸਤੋ ਹੋਇ, ਹੋਇ ਸੋ ਊਜਰ." (ਸਾਰ ਕਬੀਰ) ੨. ਉੱਜਲ. ਚਿੱਟਾ। ੩. ਉਜਰ. ਬਲ. "ਕੇਸ ਭਏ ਊਜਰ ਨ ਰਹ੍ਯੋ ਕਛੁ ਊਜਰ." (ਵੈਰਾਗਸ਼ਤਕ) ਕੇਸ ਚਿੱਟੇ ਹੋ ਗਏ ਬਲ ਕੁਛ ਨਹੀਂ ਰਿਹਾ.


ਦੇਖੋ, ਉੱਜਲ. "ਮਨ ਊਜਲ ਸਦਾ ਮੁਖ ਸੋਹਹਿ." (ਮਾਝ ਅਃ ਮਃ ੩) "ਕਾਗਉ ਹੋਇ ਨ ਊਜਲਾ." (ਵਾਰ ਮਾਰੂ ੧. ਮਃ ੩) "ਊਜਲੁ ਸਾਚੁ ਸੁ ਸਬਦਿ ਹੋਇ." (ਰਾਮ ਅਃ ਮਃ ੧)


ਦੇਖੋ, ਉੱਝੜ.


ਉੱਝੜ (ਔਝੜ) ਵਿੱਚ. "ਊਝੜਿ ਭਰਮੈ ਰਾਹ ਨ ਪਾਈ." (ਆਸਾ ਅਃ ਮਃ ੧) ਦੇਖੋ, ਉੱਝੜ.


ਦੇਖੋ, ਉਠਨਾ। ੨. ਸੰ. उष्ट्- ਉਸ੍ਟ੍ਰ. ਸੰਗ੍ਯਾ- ਸ਼ੁਤੁਰ. ਉੱਠ. ਦੇਖੋ, ਉਸਟ। ੩. ਦੇਖੋ, ਉਠ.