ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਾਟਕੇਰ. ਸੰਗ੍ਯਾ- ਚਿੜੇ ਦਾ ਬੱਚਾ. "ਚਿਰਗਟ ਫਾਰਿ ਚਟਾਰਾ ਲੈਗਇਓ." (ਆਸਾ ਕਬੀਰ) ਚਟਾਰਾ ਸੂਖਮ (ਲਿੰਗ) ਸ਼ਰੀਰ ਹੈ. ਦੇਖੋ, ਚਿਰਗਟ.


ਸੰਗ੍ਯਾ- ਚੱਟੀ. ਜੁਰਮਾਨਾ. "ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ." (ਵਾਰ ਸੂਹੀ ਮਃ ੨) ਹਾਕਮ ਦਾ ਬੱਧਾ ਜੋ ਚੱਟੀ ਭਰਦਾ ਹੈ ਉਹ ਗੁਣ ਅਤੇ ਉਪਕਾਰ ਵਿੱਚ ਸ਼ੁਮਾਰ ਨਹੀਂ.


ਦੇਖੋ, ਚਟੀ ੧.। ੨. ਲੇਹਨ ਕੀਤੀ. ਦੇਖੋ, ਚਟਣਾ। ੩. ਬਦਰੀਨਾਰਾਇਣ ਦੇ ਰਾਹ ਵਿੱਚ ਮੁਸਾਫਿਰਾਂ ਦੇ ਪੜਾਉ ਨੂੰ ਚੱਟੀ ਆਖਦੇ ਹਨ.


ਸੰਗ੍ਯਾ- ਚਾਟੀ. ਮੱਟੀ। ੨. ਚਟੁਗਣ ਚਾਟੜੇ. ਚੇਲੇ. ਦੇਖੋ, ਚਟੁ. "ਚਟੀਆ ਸਭੇ ਬਿਗਾਰੇ." (ਭੈਰ ਨਾਮਦੇਵ)


ਸੰ. ਸੰਗ੍ਯਾ- ਪ੍ਯਾਰਾ ਵਾਕ੍ਯ। ੨. ਖ਼ੁਸ਼ਾਮਦ। ੩. ਵ੍ਰਤੀ ਪੁਰੁਸ ਦਾ ਆਸਨ। ੪. ਉਦਰ- ਪੇਟ। ੫. ਚਾਟੜਾ. ਚੇਲਾ। ੬. ਵਿ- ਸੁੰਦਰ. ਮਨੋਹਰ.


ਸੰ. ਖ਼ੁਸ਼ਾਮਦੀ.