ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

lack, want, scarcity, shortage, paucity, dearth, insufficiency, inadequacy; shortfall; poverty, penury, indigence
to be a shortage of; to be scarce
ਵਿ- ਥੋੜਾ. ਕਮ. ਘੱਟ. ਨ੍ਯੂਨ. ਥੋੜੀ.
ਵਿ- ਥੋੜੀ. ਘੱਟ. ਕਮ. ਤੁੱਛ. "ਕਹਾਂ ਨਰ ਗਰਬਸਿ ਥੋਰੀ ਬਾਤ?" (ਸਾਰ ਕਬੀਰ) ੨. ਸੰਗ੍ਯਾ- ਇੱਕ ਅਹੇੜੀਆਂ ਜੇਹੀ ਜਾਤਿ, ਜੋ ਵਿਸ਼ੇਸ ਜੋਧਪੁਰ ਅਤੇ ਬੀਕਾਨੇਰ ਦੇ ਇਲਾਕੇ ਪਾਈ ਜਾਂਦੀ ਹੈ. ਥੋਰੀ ਲੋਕ ਬਾਉਰੀਏ ਅਤੇ ਧਾਣਕਾਂ ਵਾਂਙ ਨਿਰਵਾਹ਼ ਕਰਦੇ ਹਨ, ਅਰ ਘੋੜੇ ਦੇ ਮਾਸ ਤੋਂ ਐਸਾ ਹੀ ਬਚਦੇ ਹਨ, ਜੇਹਾਕਿ ਹਿੰਦੂ ਗੋਮਾਂਸ ਤੋਂ। ੨. ਸੰ. ਸ੍‍ਥੂਰ. ਵਿ- ਵਡਾ. "ਥੋਰੀ ਤੁਮ ਆਪਨ ਬਿਰਦ ਰਖਾਵਹੁ." (ਧਨਾ ਮਃ ੫) ਆਪ ਆਪਣਾ ਉੱਚ ਵਿਰਦ ਪਾਲਨ ਕਰੋ। ੪. ਸ੍‍ਥਾਈ (स्थायिन). ਕ਼ਾਇਮ. ਸ੍‌ਥਿਤ ਹੋਣ ਵਾਲਾ. "ਹਾਹਾ ਲਪਟਿਓ ਰੇ ਮੂੜੇ ਕਛੂ ਨ ਥੋਰੀ." (ਟੋਡੀ ਮਃ ੫) ੫. ਡਿੰਗ. ਸ਼ਿਕਾਰੀ. ਅਹੇਰੀ। ੬. ਧੰਨੀ ਪੋਠੋਹਾਰ ਵਿੱਚ ਘੋੜੇ ਖੱਚਰਾਂ ਦੇ ਵਪਾਰੀ ਅਤੇ ਇਨ੍ਹਾਂ ਜਾਨਵਰਾਂ ਨੂੰ ਭਾੜੇ ਵਾਸਤੇ ਰੱਖਣ ਵਾਲੇ ਥੋਰੀ ਕਹੇ ਜਾਂਦੇ ਹਨ.
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)