ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਯੁੱਧ. ਲੜਾਈ. ਜੰਗ। ੨. ਯੁੱਧ ਦਾ ਸਧਨ. ਸ਼ਸਤ੍ਰ. ਦੇਖੋ, ਯੁਧ ਧਾ.


ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ.


ਜੋਧਪੁਰ ਦੇ ਰਾਜਾ ਮਾਲਦੇਵ ਦੀ ਪੁਤ੍ਰੀ, ਜਿਸ ਦਾ ਅਕਬਰ ਨਾਲ ਵਿਆਹ ਸਨ ੧੫੬੯ ਵਿੱਚ ਹੋਇਆ. ਇਹ ਸਲੀਮ (ਜਹਾਂਗੀਰ) ਦੀ ਮਾਤਾ ਸੀ। ੨. ਜੋਧਪੁਰ ਦੇ ਰਾਜਾ ਉਦਯਸਿੰਘ ਦੀ ਪੁਤ੍ਰੀ, ਜਿਸ ਦਾ ਵਿਆਹ ਜਹਾਂਗੀਰ ਨਾਲ ਸਨ ੧੫੮੫ ਵਿੱਚ ਹੋਇਆ, ਇਸ ਦਾ ਨਾਮ ਬਾਲਮਤੀ ਪ੍ਰਸਿੱਧ ਹੈ. ਇਹ ਸ਼ਾਹਜਹਾਂ ਦੀ ਮਾਤਾ ਸੀ। ੩. ਬੀਕਾਨੇਰ ਦੇ ਰਾਜਾ ਰਾਯਸਿੰਘ ਦੀ ਪੁਤ੍ਰੀ, ਜਿਸ ਦੀ ਸ਼ਾਦੀ ਜਹਾਂਗੀਰ ਨਾਲ ਹੋਈ.


ਸੰ. ਸੰਗ੍ਯਾ- ਆਕਰ. ਕਾਨ. ਖਾਨਿ. ਖਾਣਿ. ੨. ਕਾਰਣ. ਸਬਬ। ੩. ਭਗ। ੪. ਜਲ. ਦੇਖੋ, ਯੁ ਧਾ। ੫. ਪ੍ਰਾਣੀਆਂ ਦਾ ਉਤਪੱਤਿਸ੍‍ਥਾਨ. ਅੰਡਜ, ਸ੍ਵੇਦਜ, ਉਦ੍‌ਭਿੱਜ ਅਤੇ ਜਰਾਯੁਜ. ਇਨ੍ਹਾਂ ਚਾਰ ਯੋਨੀਆਂ ਤੋਂ ਹੀ ਅੱਗੋ ਚੌਰਾਸੀ ਲੱਖ ਭੇਦ ਹੋ ਗਏ ਹਨ.


ਸੰ. ਵਿ- ਉਹ ਸ਼ਬਦ, ਜੋ ਧਾਤੁ ਅਤੇ ਪ੍ਰਤ੍ਯਯ ਦੇ ਸੰਬੰਧ ਕਰਕੇ ਅਰਥ ਦੇਵੇ, ਜੈਸੇ- ਪਾਚਕ. ਜੋ ਪਾਚਨ ਕਰੇ, ਉਹ ਪਾਚਕ (ਲਾਂਗਰੀ).


ਅ਼. [یوَم] ਸੰਗ੍ਯਾ- ਦਿਨ. ਅੱਠ ਪਹਰ ਦਾ ਸਮਾਂ.


ਸੰ. ਸੰਗ੍ਯਾ- ਯੁਵਾ ਹੋਣ ਦਾ ਭਾਵ. ਤਾਰੁਣ੍ਯ. ਜਵਾਨੀ.


ਕ੍ਰਿ. ਵਿ- ਇਉਂ. ਇਸ ਤਰਾਂ. ਐਸੇ. ਐਦਾਂ. ਇੱਕੁਰ. ਐਂ.