ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਲਾਲ ਅੱਖਾਂ ਵਾਲੀ ਭੈਂਸ. ਮਹਿ". ਮੱਝ.
ਸੰ. ਰਕ੍ਤਾਤ. ਵਿ- ਲਾਲ ਅੱਖਾਂ ਵਾਲਾ। ੨. ਸੰਗ੍ਯਾ- ਕਬੂਤਰ। ੩. ਚਕੋਰ। ੪. ਸਾਰਸ। ੫. ਝੋਟਾ। ੬. ਮਹਿਖਾਸੁਰ ਦੈਤ। ੭. ਅਰੁਣਾਕ ਦਾਨਵ. ਦੇਖੋ, ਭ੍ਰਾਮਰੀ.
ਵਿ- ਰਕ੍ਤਵਾਲੀ. ਲਹੂ ਪੀਣ ਵਾਲੀ। ੨. ਰਕ੍ਤਤਾਵਾਲੀ. ਲਾਲ ਰੰਗ ਦੀ.
ਰਕ੍ਤ (ਲਹੂ) ਦਾ ਅਸਥਾਨ. ਦਿਲ ਦੇਖੋ, ਦਿਲ.
ਰਕ੍ਤ ਬੀਜ ਅਸੁਰ ਲਈ ਇਹ ਸ਼ਬਦ ਆਇਆ ਹੈ. ਦੇਖੋ, ਸ੍ਰੋਣਤਬੀਜ. "ਰਕਤਾਸੁਰ ਆਚਨ ਜੁੱਧ ਪ੍ਰਮਾਚਨ." (ਅਕਾਲ)