ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਹਥਣੀ. ਇਭ ਦੀ ਮਦੀਨ। ੨. ਸੰ. ਇਭ੍ਯ. ਵਿ- ਹਾਥੀ ਵਾਲਾ. ਜਿਸ ਪਾਸ ਹਾਥੀ ਹੋਵੇ। ੩. ਸੰਗ੍ਯਾ- ਰਾਜਾ। ੪. ਮਹਾਵਤ। ੫. ਸ਼ਸਤ੍ਰਨਾਮਮਾਲਾ ਵਿੱਚ ਹਾਥੀਆਂ ਦੀ ਫੌਜ ਦਾ ਨਾਉਂ ਇਭੀ ਆਇਆ ਹੈ. ਦੇਖੋ, ਅੰਗ ੪੫੩.


ਕ੍ਰਿ. ਵਿ- ਏਵੰ. ਐਸੇ. ਇਸ ਪ੍ਰਕਾਰ. ਇਸ ਢਬ. ਇਉਂ। ੨. ਫ਼ਾ. [اِم] ਸਰਵ- ਈਂ ਦਾ ਸਰੂਪ. ਜਿਵੇਂ- ਇਮਸ਼ਬ. ਇਮਰੋਜ਼ (ਇਸ ਰਾਤ. ਇਸ ਦਿਨ) ਆਦਿ.


ਫ਼ਾ. [اِمشب] ਅੱਜ ਦੀ ਰਾਤ.


ਅ਼. [اِمکان] ਮੁਮਕਿਨ ਹ਼ੋਨਾ. ਹੋ ਸਕਨਾ. ਸੰਭਵ ਹੋਨਾ.


ਅ਼. [اِمتحان] ਸੰਗ੍ਯਾ- ਪਰਿਕ੍ਸ਼ਾ (ਪਰੀਖ੍ਯਾ). ਜਾਂਚ.


ਅ਼. [اِمتیاز] ਮੈਜ਼ (ਜੁਦਾ) ਕਰਨ ਦੀ ਕ੍ਰਿਯਾ. ਫ਼ਰਕ਼ ਕਰਨਾ. ਭੇਦ ਕਰਨਾ.


ਅ਼. [اِمداد] ਸੰਗ੍ਯਾ- ਮਦਦ ਦੇਣ ਦੀ ਕ੍ਰਿਯਾ. ਸਹਾਇਤਾ.


ਫ਼ਾ. [اِمروز] ਅੱਜ ਦਾ ਦਿਨ.


ਅ਼. [اِملا] ਸੰਗ੍ਯਾ- ਲਿਖਣ ਦਾ ਢੰਗ. ਅੱਖਰ ਅਤੇ ਮਾਤ੍ਰਾ ਦਾ ਯਥਾਯੋਗ ਵਰਤਣਾ. Orthography.