ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਸੁੰਭ ਅਤੇ ਕੁਸੁੰਭ। ੨. ਕੁਸੁੰਭੇ ਜੇਹੀ ਰੰਗਤ ਵਾਲਾ। ੩. ਡਿੰਗ- ਅਫ਼ੀਮ ਦਾ ਟਪਕਾਇਆ ਹੋਇਆ ਰਸ, ਜੋ ਕੁਸੁੰਭੇ ਦੇ ਰੰਗ ਵਾਂਙ ਚੁਆਇਆ ਜਾਂਦਾ ਹੈ. ਦੇਖੋ, ਕਸੁੰਭੜਾ ੨.


ਵਿ- ਕੁਸੁੰਭੇ ਦੇ ਰੰਗ ਨਾਲ ਰੰਗਿਆ। ੨. ਕੁਸੁੰਭੇ ਜੇਹਾ ਰੰਗੀਨ.


ਦੇਖੋ, ਕੁਸ ੩. ਅਤੇ ਲਵ ੬.


ਸੰਗ੍ਯਾ- ਉਲਝਿਆ ਹੋਇਆ ਸੂਤ। ੨. ਬੁਰਾ ਪ੍ਰਬੰਧ. ਬਦਇੰਤਜਾਮੀ.


ਦੇਖੋ, ਕੁਸੁਧਾ.


ਕੁਸ਼ਪੁਰ. ਲਹੌਰ ਦੇ ਜਿਲੇ ਇੱਕ ਨਗਰ, ਜੋ ਤਸੀਲ ਅਤੇ N. W. R. ਦਾ ਜਁਕਸ਼ਨ ਸਟੇਸ਼ਨ ਹੈ. ਵਿਚਿਤ੍ਰਨਾਟਕ ਵਿੱਚ ਇਸ ਨਗਰ ਦਾ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਕਰਕੇ ਵਸਾਉਣਾ ਲਿਖਿਆ ਹੈ, ਯਥਾ- "ਤਹੀ ਤਿਨੈ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." ਇਸ ਸ਼ਹਿਰ ਨੂੰ ਖਾਲਸਾਦਲ ਨੇ ਜੇਠ ਸੰਮਤ ੧੮੧੭ ਵਿੱਚ ਫਤੇ ਕਰਕੇ ਉੱਥੋਂ ਦੇ ਹਾਕਮ ਆਸਮਾਨ ਖ਼ਾਨ ਨੂੰ ਕਤਲ ਕੀਤਾ. ਸਨ ੧੮੦੭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿਘ ਦੀ ਸਹਾਇਤਾ ਨਾਲ ਕੁਸੂਰ ਦੇ ਹਾਕਿਮ ਕੁਤਬੁੱਦੀਨ ਨੂੰ ਕਤਲ ਕਰਕੇ ਸਿੱਖਰਾਜ ਨਾਲ ਕੁਸੂਰ ਦਾ ਇਲਾਕਾ ਮਿਲਾਇਆ। ੨. ਅ਼. [قُصوُر] ਕ਼ੁਸੂਰ. ਦੋਸ. ਖ਼ਤ਼ਾ. ਗੁਨਾਹ. ਅਪਰਾਧ.


ਸੰਗ੍ਯਾ- ਕੁਸ਼ (ਜਲ) ਪੁਰ ਸ਼ਯ (ਸੌਣ) ਵਾਲਾ, ਕਮਲ. "ਸੰਗ ਪਰਾਗ ਕੁਸੇਸਯ ਹੇਰਾ." (ਨਾਪ੍ਰ) ੨. ਭਮੂਲ. ਨੀਲੋਫ਼ਰ. ਕੁਮੁਦ। ੩. ਸਾਰਸ ਪੰਛੀ.


ਵਿ- ਬੁਰਾ ਸ਼ੈਲ. ਉਹ ਪਹਾੜ, ਜਿਸ ਤੇ ਜਲ ਅਤੇ ਬਿਰਛਾਂ ਦਾ ਅਭਾਵ ਹੈ. "ਚੇਟਕ ਸੇ ਚਿਤ੍ਰ ਚਾਰੁ ਚੌਪਖਾ ਕੁਸੈਲ ਸੀ." (ਚਰਿਤ੍ਰ ੧੨)