ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਕੱਛੀ. ਬਗਲ। ੨. ਡਿਹੁਡੀ। ੩. ਸਮਤਾ. ਬਰਾਬਰੀ। ੪. ਰੱਤੀ ਭਰ ਤੋਲ। ੫. ਗ੍ਰਹਾਂ ਦੇ ਘੁੰਮਣ ਦਾ ਗੋਲਾਕਾਰ ਰਸਤਾ। ੬. ਪੱਲਾ. ਲੜ.
ਸੰ. ਕਕ੍ਸ਼੍‍. ਸੰਗ੍ਯਾ- ਸੁੱਕਿਆ ਹੋਇਆ ਘਾਹ. ਤ੍ਰਿਣ.
ਦੇਖੋ, ਕਸਾਇ.
ਵਿ- ਕਸਾਯ (ਭੂਸਲੇ) ਰੰਗ ਵਾਲਾ. ਭਗਵਾਂ। ੨. ਕਕ੍ਸ਼ਾ (ਲੜ) ਵਾਲੀ ਧੋਤੀ. "ਤੇੜ ਧੋਤੀ ਕਖਾਈ." (ਵਾਰ ਆਸਾ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਤਿੰਨ ਕਕ੍ਸ਼ਾ ਦੀ ਧੋਤੀ ਬੰਨ੍ਹਣ ਦੀ ਆਗ੍ਯਾ ਹੈ, ਅਰਥਾਤ ਤਿੰਨ ਭਾਗ ਧੋਤੀ ਦੇ ਕਮਰ ਵਿੱਚ ਟੰਗੇ ਹਣ.#"वामे पृष्ठे तथा नाभौ कक्ष त्रयमुदाहृतम्।#राण्भिः कक्षैः परीधत्ते् यो विप्रः शुचिः स्मृतः "#(ਅਤ੍ਰਿ ਸਿਮ੍ਰਿਤਿ)
ਕੁਕ੍ਸ਼ਿ ਭੀਤਰ. ਕੁੱਖ ਵਿੱਚ. "ਅਰਧ ਰਹਾ ਤਨ ਮਾਤ ਕਖੂਤਰ." (ਚਰਿਤ੍ਰ ੨੯੭)
ਸੰਗ੍ਯਾ- ਪੌਣ ਦੇ ਵੇਗ ਨਾਲ ਰੇਤੇ ਪੁਰ ਬਣੀ ਹੋਈ ਤਰੰਗ ਦੇ ਆਕਾਰ ਦੀ ਲੀਕ। ੨. ਕਿਨਾਰਾ। ੩. ਬੱਟ. ਡੌਲ.
cut, notch, dent; gap; erosion; wound
same as ਕਟਵਾਉਣਾ
ward; walled market
male buffalo calf; small bag (as of cement or cattle feed)