ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अशिष्- ਅਸ਼ਿਸ੍. ਸੰਗ੍ਯਾ- ਆਸ਼ੀਰਵਾਦ. ਦੁਆ਼. "ਦੇਹੁ ਸਜਣ, ਅਸੀਸੜੀਆ" (ਸੋਹਿਲਾ)


ਭੈਠਾ. ਦੇਖੋ, ਆਸੀਨ ੨. "ਆਸਨ ਡਾਸ ਅਸੀਨ." (ਨਾਪ੍ਰ)


ਭਾਈ ਸੁੱਖਾ ਸਿੰਘ ਆਦਿ ਕਵੀਆਂ ਨੇ "ਤੇਗ ਬਹਾਦੁਰ" ਨਾਉਂ ਦਾ ਉਲਥਾ (ਅਨੁਵਾਦ) ਕਰਕੇ ਨੌਵੇਂ ਸਤਿਗੁਰੂ ਜੀ ਦਾ ਕਈ ਥਾਈਂ ਇਹ ਨਾਉਂ ਲਿਖਿਆ ਹੈ.


ਸੰ. ਵਿ- ਸੀਮਾ (ਹੱਦ) ਰਹਿਤ. ਬੇਹੱਦ. "ਪਾਯੋ ਅਨਦ ਅਸੀਮ ਹੈ." (ਸਲੋਹ)