ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਮਰਨਾ. ਲਹੂ ਦੀ ਗਰਮੀ ਦਾ ਅਭਾਵ ਹੋਣਾ। ੨. ਸ਼ਾਂਤ ਹੋਣਾ. ਕ੍ਰੋਧ ਦੂਰ ਕਰਨਾ। ੩. ਦੀਵੇ ਅਤੇ ਅਗਨਿ ਦਾ ਬੁਝਣਾ। ੪. ਨਾਮਰਦ ਹੋਣਾ, ਪੁਰੁਸਤ੍ਵ ਰਹਿਤ ਹੋਣਾ.


ਦੇਖੋ, ਠੰਢਿਆਈ। ੨. ਸ਼ੀਤਲਤਾ। ੩. ਦੇਖੋ, ਠੰਢਿਆਈ.


ਸੰਗ੍ਯਾ- ਠੰਢ ਪਾਉਣ ਵਾਲੀ ਸਰਦਾਈ. ਬਾਦਾਮ, ਗੁਲਾਬ ਦੇ ਫੁੱਲ, ਕਕੜੀ ਦੇ ਬੀਜ ਆਦਿ ਘੋਟਕੇ ਮਿਸ਼ਰੀ ਦੇ ਜਲ ਨਾਲ ਮਿੱਠਾ ਕੀਤਾ ਸੀਤਲ ਪੀਣ ਯੋਗ੍ਯ ਪਦਾਰਥ ਗਰਮ ਦੇਸਾਂ ਵਿੱਚ ਗ੍ਰੀਖਮ ਰੁੱਤੇ ਇਸ ਨੂੰ ਪੀਂਦੇ ਹਨ.


ਵਿ- ਠਰੀਹੋਈ. ਸੀਤਲ। ੨. ਸੰਗ੍ਯਾ- ਨਦੀ. "ਠੰਢੀ ਤਾਤੀ ਮਿਟੀ ਖਾਈ." (ਆਸਾ ਮਃ ੫) ਦੇਹ ਨੂੰ ਨਦੀ, ਅਗਨਿ ਅਤੇ ਮਿੱਟੀ ਖਾ ਲੈਂਦੀ ਹੈ। ੩. ਸੀਤਲਾ. ਚੇਚਕ. "ਅਬ ਜਾਨੋ ਇਹ ਬਾਲਕ ਠੰਢੀ ਖਾਇਯੋ." (ਗੁਵਿ ੬)


ਨਦੀ (ਭਾਵ ਜਲ), ਅਗਨਿ ਅਤੇ ਮਿੱਟੀ. ਦੇਖੋ, ਠੰਢੀ ੨.


during the cooler part of the day; in the morning


coolly, calmly, soberly, dispassionately, patiently


plural , sighs, suspiration