ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵਡਾ ਦਾਨੀ. "ਮਹਾਦਾਨਿ ਸਤਗੁਰੁ ਗਿਆਨਿ." (ਸੈਵਯੇ ਮਃ ੫. ਕੇ) ੨. ਸੰਗ੍ਯਾ- ਕਰਤਾਰ, ਜਿਸ ਤੋਂ ਵਡਾ ਹੋਰ ਕੋਈ ਦਾਨੀ ਨਹੀਂ. "ਗ੍ਯਾਨ ਕੇ ਬਿਹੀਨ ਮਹਾਦਾਨਿ ਮੈ ਨ ਹੂਜੈ ਲੀਨ." (ਅਕਾਲ)


ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ.


ਦੇਵੀਆਂ ਵਿੱਚੋਂ ਪ੍ਰਧਾਨ ਦੇਵੀ। ੨. ਮਾਤਾ ਭਾਗਣ ਦੇ ਉਦਰ ਤੋਂ ਮੰਡਿਆਲੀ ਨਿਵਾਸੀ ਦਯਾਰਾਮ (ਦ੍ਵਾਰਕਾਦਾਸ ਅਥਵਾ ਦ੍ਵਾਰਾ) ਮਰਵਾਹੇ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਵਿਆਹ ੧੧. ਸਾਉਣ ਸੰਮਤ ੧੬੭੨ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੋਇਆ. ਸੰਮਤ ੧੭੦੨ ਵਿੱਚ ਕੀਰਤਪੁਰ ਜੋਤੀਜੋਤਿ ਸਮਾਈ. ਦੇਹਰਾ ਪਾਤਾਲਪੁਰੀ ਵਿੱਚ ਹੈ. ਗੋਤ੍ਰ ਨਾਮ ਕਰਕੇ ਇਤਿਹਾਸ ਵਿੱਚ ਇਸ ਦਾ ਨਾਮ ਮਾਤਾ "ਮਰਵਾਹੀ" ਭੀ ਲਿਖਿਆ ਹੈ.


ਯਮਰਾਜ. ਧਰਮਰਾਜ। ੨. ਵਾਮਨ ਅਵਤਾਰ। ੩. ਦੇਖੋ, ਦੰਡਧਾਰੀ ੮.


ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ.


ਸੰ. ਸੰਗ੍ਯਾ- ਰਸੋਈਖ਼ਾਨਾ. ਪਾਕਸ਼ਾਲਾ. ਲੰਗਰ। ੨. ਵਿ- ਉੱਚੀ ਨਸ (ਨਾਸਿਕ) ਵਾਲਾ.


ਉਡੀਸੇ ਦੀ ਇੱਕ ਪ੍ਰਸਿੱਧ ਨਦੀ। ੨. ਗੰਗਾ.


ਦੇਖੋ, ਅਨੰਗਸੇਖਰ.


ਦੇਖੋ, ਮਹਰਾਵਣ.