nan
nan
nan
ਵਿ- ਦੁਖੀ. ਆਰਤ। ੨. ਅ਼. [علم] ਅ਼ਲਮ. ਸੰਗ੍ਯਾ- ਨਿਸ਼ਾਨ. ਝੰਡਾ। ੩. ਵਿ- ਸਿੱਧਾ ਖੜਾ। ੪. ਉੱਚਾ ਕੀਤਾ. ਉਧਿੱਤ. "ਸਮਸ਼ੇਰ ਅਲਮ ਕੀਨੇ ਧਾਏ ਸਭੀ ਸਿਪਾਹਾ." (ਸਲੋਹ) ੫. ਦੇਖੋ, ਅਲੰ.
ਫ਼ਾ. [المست] ਅਲਮਸ੍ਤ. ਵਿ- ਨਸ਼ੇ ਵਿੱਚ ਚੂਰ. ਮਖ਼ਮੂਰ। ੨. ਭਾਵ- ਬੇਪਰਵਾ. ਪ੍ਰੇਮ ਦੇ ਨਸ਼ੇ ਵਿੱਚ ਬੇਸੁਧ "ਹਰਿਰਸੁ ਪੀਵੈ ਅਲਮਸਤ ਮਤਵਾਰਾ." (ਆਸਾ ਮਃ ੫) ੩. ਸੰਗ੍ਯਾ- ਗੁਰੂ ਨਾਨਕ ਦੇਵ ਅਤੇ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦਾ ਸੇਵਕ ਇੱਕ ਆਤਮਗ੍ਯਾਨੀ ਸਾਧੂ, ਜਿਸ ਦਾ ਨਾਉਂ ਕਮਲੀਆ ਅਤੇ ਗੋਦੜੀਆ ਭੀ ਪ੍ਰਸਿੱਧ ਹੈ. ਅਲਮਸਤ ਦਾ ਜਨਮ ਕਸ਼ਮੀਰ ਦੇ ਇਲਾਕੇ ਗੌੜ ਬ੍ਰਾਹਮਣ ਦੇ ਘਰ ਸੰਮਤ ੧੬੧੦ ਵਿੱਚ ਹੋਇਆ. ਬਾਲੂ ਹਸਨਾ ਇਸਦਾ ਛੋਟਾ ਭਾਈ ਸੀ. ਇਹ ਬਾਬਾ ਗੁਰੁਦਿੱਤਾ ਜੀ ਦਾ ਚੇਲਾ ਹੋਕੇ ਉਦਾਸੀਆਂ ਦੇ ਇੱਕ ਧੂੰਏਂ ਦਾ ਮੁਖੀਆ ਬਣਿਆ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਨਾਨਕਮਤੇ ਪਹੁਚਕੇ ਅਲਮਸਤ ਦੀ ਸਹਾਇਤਾ ਕੀਤੀ ਸੀ.#ਪੁਨ ਅਲਮਸਤ ਸਾਧੁ ਕੋ ਧੀਰ,#ਦੇਕਰਿ ਭਲੇ ਗੁਰੂ ਬਰ ਬੀਰ. (ਗੁਪ੍ਰਸੂ)#ਇਸ ਮਹਾਤਮਾ ਦਾ ਦੇਹਾਂਤ ਨਾਨਕਮਤੇ ਸੰਮਤ ੧੭੦੦ ਵਿੱਚ ਹੋਇਆ ਹੈ. ਦੇਖੋ, ਉਦਾਸੀ.
nan
nan
ਫ਼ਾ.# [علم برکشیِدن] ਕ੍ਰਿ- ਨੇਜ਼ਾ ਉੱਚਾ ਕਰਨਾ। ੨. ਝੰਡਾ ਖੜਾ ਕਰਨਾ.
ਵਿਸ ਅਤੇ ਮੈਲ. ਦੇਖੋ, ਅਲ ਅਤੇ ਮਲ. "ਅਲਮਲ ਖਾਈ ਸਿਰਿ ਛਾਈ ਪਾਈ." (ਵਾਰ ਆਸਾ) ਘੋਰੀਆਂ ਨੇ ਸ਼ਰਾਬ ਅਤੇ ਮਲਮੂਤ੍ਰ ਵਰਤਕੇ ਸਿਰ ਖ਼ਾਕ ਪਾਈ.