nan
nan
ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. "ਬਿੰਦੁ ਤੇ ਜਿਨਿ ਪਿੰਡੁ ਕੀਆ." (ਆਸਾ ਕਬੀਰ) ੨. ਵੀਰਯ. "ਬਿੰਦੁ ਰਾਖਿ ਜੌ ਤਰੀਐ ਭਾਈ!" (ਗਉ ਕਬੀਰ) ੩. ਦੇਖੋ, ਨਾਦਬਿੰਦ। ੪. ਥੋੜਾ ਕਾਲ. ਕ੍ਸ਼੍ਣਭਰ. ਦੇਖੋ, ਬਿੰਦ. "ਮਨੁਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ." (ਸੋਰ ਅਃ ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ.
ਦੇਖੋ, ਚੰਦ੍ਰਗੁਪਤ.
ਦੇਖੋ, ਬਿੰਦੁ। ੨. ਜਾਣਿਆ ਹੋਇਆ. ਦੇਖੋ, ਬਿੰਦ। ੩. ਗਿਆਤਾ. ਜਾਣਨ ਵਾਲਾ. "ਗੁਰੁ ਗੋਬਿੰਦ ਸਿੰਘ ਸਭੈ ਜਗ ਬਿੰਦੂ." (ਨਾਪ੍ਰ)
nan
ਜਾਣੇ ਦੇਖੋ, ਵਿਦ. "ਬ੍ਰਹਮ ਬਿੰਦੇ, ਸੋ ਬ੍ਰਾਹਮਣੁ ਕਹੀਐ." (ਮਃ ੩. ਵਾਰ ਗੂਜ ੧)
ਦੇਖੋ, ਬਿੱਦੁਲਤਾ. "ਕਿ ਬਿੰਦੇਲਤਾ ਛੈ." (ਦੱਤਾਵ) ਅਥਵਾ ਬਿਜਲੀ ਹੈ.
ਜਾਣਦਾ ਹੈ. ਦੇਖੋ, ਬ੍ਰਹਮਤੁ.
ਵਿੰਦ੍ਰ (ਸਮੁਦਾਯ) ਦੀ ਥਾਂ ਇਹ ਸ਼ਬਦ ਲਿਖਾਰੀ ਨੇ ਲਿਖਿਆ ਹੈ. "ਰਚੇ ਬੀਰ ਬਿੰਦ੍ਰੰ" (ਵਿਚਿਤ੍ਰ) "ਕਹਾਂ ਇੰਦ ਬਿੰਦ੍ਰੰ?" (ਵਿਚਿਤ੍ਰ) "ਕਹਾਂ ਇੰਦ ਬਿੰਦ੍ਰੰ?" ਵਿਚਿਤ੍ਰ)
ਇਹ ਸ਼ਬਦ ਵਿੰਦ੍ਰਾ ਦੀ ਥਾਂ ਆਇਆ ਹੈ. ਦੇਖੋ, ਬਿੰਦ੍ਰਾਬਨ.
ਸੰ. वृन्दावन- ਵ੍ਰਿੰਦਾਵਨ. ਮਥੁਰਾ ਦੇ ਜਿਲੇ ਵਿੱਚ ਜਮੁਨਾ ਨਦੀ ਦੇ ਕਿਨਾਰੇ ਇੱਕ ਜੰਗਲ, ਜੋ ਕੇਦਾਰ ਦੀ ਪੁਤਰੀ ਵਿੰਦ੍ਰਾ ਦਾ ਤਪ ਅਸਥਾਨ ਹੈ। ੨. ਰਾਧਾ (ਰਾਧਿਕਾ) ਦਾ ਨਾਮ ਭੀ ਵ੍ਰਿੰਦਾ ਹੈ, ਉਸ ਨੇ ਕ੍ਰਿਸਨ ਜੀ ਨਾਲ ਜਿਸ ਵਨ ਵਿੱਚ ਕ੍ਰੀੜਾ ਕੀਤੀ, ਉਹ ਵਨ. "ਬ੍ਰਿੰਦਾਬਨ ਮਹਿ ਰੰਗ ਕੀਆ." (ਵਾਰ ਆਸਾ)