ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਲ੍ਹੜ.


ਅ਼. [الّا] ਅੱਲਾ. ਸੰਗ੍ਯਾ- ਕਰਤਾਰ. ਵਾਹਗੁਰੂ. "ਸੋਈ ਲਗੈ ਸਚੁ ਜਿਸੁ ਤੂੰ ਦੇਹਿ ਅਲਾ." (ਆਸਾ ਮਃ ੫)


ਵਿ- ਕੱਚਾ. ਅਪਕ੍ਵ। ੨. ਸੰਗ੍ਯਾ- ਅੱਲਾ. ਰੱਬ. ਕਰਤਾਰ. ਦੇਖੋ, ਅਲਾ.


ਸੰ. ਆਲਾਪ. ਸੰਗ੍ਯਾ- ਕਥਨ. ਵਾਰਤਾਲਾਪ. ਬਾਤਚੀਤ. "ਮਨਮੁਖ ਫੀਕਾ ਅਲਾਉ." (ਸੋਰ ਅਃ ਮਃ ੩) ਦੇਖੋ, ਆਲਾਪ.


ਦੇਖੋ, ਆਲਾਪਨਾ. "ਕਹੇ ਫਰੀਦ ਸਹੇਲੀਹੋ! ਸਹੁ ਅਲਾਏਸੀ." (ਸੂਹੀ) ਭਾਵ- ਪਤੀ ਦਾ ਸੱਦਾ ਆਵੇਗਾ. ਹੁਕਮ ਪੁੱਜੇਗਾ.


ਅ਼. [علاٶُئُلدیِن] ਵਿ- ਦੀਨ ਦੀ ਉੱਚਤਾ. ਭਾਵ- ਦੀਨ ਦੇ ਉੱਚਾ ਕਰਨ ਵਾਲਾ। ੨. ਸੰਗ੍ਯਾ- ਖ਼ਿਲਜੀ ਵੰਸ਼ ਦਾ ਬਾਦਸ਼ਾਹ, ਜਿਸ ਨੇ ਸੰਮਤ ੧੩੫੩ ਤੋਂ ੧੩੭੩ ਤੀਕ ਦਿੱਲੀ ਦਾ ਰਾਜ ਕੀਤਾ. ਕੁਤਬ ਮੀਨਾਰ ਪਾਸ ਜੋ ਗੁੰਬਜਦਾਰ ਦਰਵਾਜਾ ਹੈ, ਉਹ ਇਸੇ (ਸਨ ੧੩੧੦ ਵਿਚ) ਬਣਵਾਇਆ ਸੀ.#ਇਸੇ ਨਾਉਂ ਦੇ ਬਾਦਸ਼ਾਹ ਗ਼ੋਰ ਤੇ ਬੰਗਾਲ ਵਿੱਚ ਅਰ ਸੱਯਦ ਅਤੇ ਬਾਹਮਨੀ ਖਾਨਦਾਨਾਂ ਵਿੱਚ ਭੀ ਕਈ ਹੋ ਗੁਜਰੇ ਹਨ.


ਵਿ- ਆਲਾਪਿਤ. ਕਥਨ ਕੀਤਾ। ੨. ਗਾਇਨ ਕੀਤਾ. ਗਾਇਆ.


ਸੰਗ੍ਯਾ- ਦੇਖੋ, ਉੱਲਾਸ। ੨. ਸੰ. ਇੱਕ ਜ਼ੁਬਾਨ (ਜੀਭ) ਦਾ ਰੋਗ.


ਵਿ- ਆ- ਲਾਸੀ. ਵਿਸ਼ੇਸ ਕਰਕੇ ਲਾਸ੍ਯ ਨ੍ਰਿਤ੍ਯ ਕਰਨ ਵਾਲੀ. "ਜੁਆਲਾ ਜਯੰਤੀ ਅਲਾਸੀ ਅਨੰਦੀ." (ਚੰਡੀ ੨) ਦੇਖੋ, ਲਾਸ੍ਯ.


ਵਿ- ਬਿਨਾ ਲਾਭ. ਨਿਰਰਥਕ। ੨. ਸੰਗ੍ਯਾ- ਅੱਲਾ. ਖ਼ੁਦਾ. "ਅਲਾਹ ਪਾਕੰਪਾਕ ਹੈ." (ਤਿਲੰ ਕਬੀਰ) "ਭਗਤਿ ਨਿਰਾਲੀ ਅਲਾਹ ਦੀ." (ਆਸਾ ਅਃ ਮਃ ੩)