ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. ਸੰਗ੍ਯਾ- ਝੁਕਣ (ਮਾਯਲ ਹੋਣ) ਦਾ ਭਾਵ। ੨. ਵ੍ਯਾਕਰਣ ਅਨੁਸਾਰ ਆ ਦਾ ਏ ਹੋ ਜਾਣਾ, ਜੈਸੇ- ਹਿਸਾਬ ਦਾ ਹਸੇਬ ਅਤੇ ਕਿਤਾਬ ਦਾ ਕਤੇਬ ਆਦਿ.


ਦੇਖੋ, ਇਮ.


ਇਮ ਹੀ ਦਾ ਸੰਖੇਪ. ਐਸੇ ਹੀ. ਯੌਂਹੀ. ਇਵੇਂ ਹੀ. ਦੇਖੋ, ਇਮ.


ਸੰ. इय्म. ਸਰਵ. ਇਹ. ਯਹ.


ਅ਼. [ارشاد] ਸੰਗ੍ਯਾ- ਰੁਸ਼ਦ (ਠੀਕ ਰਸਤੇ ਪੁਰ ਚਲਣਾ). ਇਰਸ਼ਾਦ ਠੀਕ ਰਸਤੇ ਪੁਰ ਚਲਾਉਣਾ। ੨. ਭਾਵ- ਹੁਕਮ. ਆਗ੍ਯਾ.


ਅ਼. [اِرسال] ਰਸਲ (ਭੇਜਣ) ਦਾ ਭਾਵ. ਭੇਜਣਾ.


ਦੇਖੋ, ਈਰਖਾ.


ਦੇਖੋ, ਈਰਣ.


ਵਿ- ਈਰਣ ਕਰਨ ਵਾਲੀ. ਪ੍ਰੇਰਣ ਵਾਲੀ. "ਨਮੋ ਪੋਖਣੀ ਸੋਖਣੀ ਸਰਬ ਇਰਣੀ." (ਚੰਡੀ ੨) ੨. ਇਰਾ (ਪ੍ਰਿਥਿਵੀ) ਵਾਲੀ.