ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਿਖ੍ਯਾ. ਸ਼ਿਕ੍ਸ਼ਾਮਤਿ. ਉਪਦੇਸ਼. ਨਸੀਹਤ. "ਸਿਖਮਤਿ ਸਭ ਬੁਧਿ ਤੁਮਾਰੀ." (ਬਿਲਾ ਮਃ ੧)


ਸੰ. ਸ਼ਿਖਰ. ਸੰਗ੍ਯਾ- ਪਹਾੜ ਦੀ ਚੋਟੀ। ੨. ਮੰਦਿਰ ਦਾ ਕਲਸ਼। ੩. ਉੱਚੈਸ਼੍ਰਵਾ ਘੋੜਾ. "ਸਿਖਰ ਸੁਨਾਗਰ ਨਦੀ ਚੇ ਨਾਥੰ." (ਧਨਾ ਤ੍ਰਿਲੋਚਨ) ੪. ਦਸ਼ਮਦ੍ਵਾਰ. "ਅਮ੍ਰਿਤੁ ਮੂਲੁ ਸਿਖਰ ਲਿਵ ਤਾਰੈ." (ਬਿਲਾ ਥਿਤੀ ਮਃ ੧)


ਦੇਖੋ, ਕਪੂਰਥਲਾ, ਕਲਸੀਆ, ਜੀਂਦ, ਨਾਭਾ, ਪਟਿਆਲਾ, ਫਰੀਦਕੋਟ ਅਤੇ ਫੂਲ ਵੰਸ਼.